22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਾਕਿ ਨੂੰ 'ਟੁਕੜਿਆਂ' 'ਚ ਵੰਡਣ ਦੀ ਯੋਜਨਾ, ਸਿੰਧ ਸਰਕਾਰ ਵਲੋਂ ਇਤਰਾਜ਼ <br/>

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਚਾਰ ਮੰਤਰੀ ਅਬਦੁਲ ਅਲੀਮ ਖ਼ਾਨ ਨੇ ਕਿਹਾ ਹੈ ਕਿ ਪਾਕਿ 'ਚ ਛੋਟੇ ਸੂਬੇ ਨਿਸ਼ਚਤ ਤੌਰ 'ਤੇ ਬਣਾਏ ਜਾਣਗੇ | ਇਕ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਇਸਤਿਹਕਾਮ-ਏ-ਪਾਕਿਸਤਾਨ ਪਾਰਟੀ (ਆਈ. ਪੀ. ਪੀ.) ਦੇ ਨੇਤਾ ਅਲੀਮ ਖਾਨ ਨੇ ਦਲੀਲ ਦਿੱਤੀ ਕਿ ਇਹ ਕਦਮ ਪ੍ਰਸ਼ਾਸਕੀ ਨਿਯੰਤਰਨ ਨੂੰ ਮਜ਼ਬੂਤ ਕਰੇਗਾ ਅਤੇ ਇਸ ਨਾਲ ਸ਼ਾਸਨ ਅਤੇ ਸਰਕਾਰੀ ਸੇਵਾਵਾਂ 'ਚ ਸੁਧਾਰ ਹੋਵੇਗਾ | ਹਾਲਾਂਕਿ, ਪਾਕਿਸਤਾਨੀ ਮਾਹਿਰ ਦਾ ਕਹਿਣਾ ਹੈ ਕਿ ਪਾਕਿ 'ਚ ਸੂਬਿਆਂ ਦੀ ਹੋਰ ਵੰਡ ਲਾਭਦਾਇਕ ਹੋਣ ਦੀ ਬਜਾਏ ਨੁਕਸਾਨਦੇਹ ਹੋ ਸਕਦੀ ਹੈ | ਦੱਸਣਯੋਗ ਹੈ ਕਿ ਦੇਸ਼ ਦੀ ਵੰਡ ਵੇਲੇ ਪਾਕਿ 'ਚ 5 ਸੂਬੇ ਸਨ; ਪੂਰਬੀ ਬੰਗਾਲ, ਪੱਛਮੀ ਪੰਜਾਬ, ਸਿੰਧ, ਨਾਰਥ ਵੈਸਟ ਫ਼ਰੰਟੀਅਰ ਪ੍ਰੋਵਿਨਸ (ਐੱਨ. ਡਬਲਯੂ. ਐੱਫ. ਪੀ.) ਅਤੇ ਬਲੋਚਿਸਤਾਨ | ਸੰਨ 1971 ਦੀ ਜੰਗ ਤੋਂ ਬਾਅਦ ਪੂਰਬੀ ਬੰਗਾਲ ਆਜ਼ਾਦ ਹੋ ਕੇ ਬੰਗਲਾਦੇਸ਼ ਬਣ ਗਿਆ | ਜਦਕਿ ਪੱਛਮੀ ਪੰਜਾਬ ਨੂੰ ਪੰਜਾਬ ਅਤੇ ਐੱਨ. ਡਬਲਯੂ. ਐੱਫ. ਪੀ. ਨੂੰ ਖ਼ੈਬਰ ਪਖਤੂਨਖਵਾ ਕਿਹਾ ਜਾਣ ਲੱਗਾ | ਪਾਕਿ ਮੀਡੀਆ ਅਨੁਸਾਰ ਸੰਘੀ ਸੰਚਾਰ ਮੰਤਰੀ ਅਲੀਮ ਖ਼ਾਨ ਦੇ ਬਿਆਨ ਤੋਂ ਪਹਿਲਾਂ ਹਾਲ ਹੀ 'ਚ ਇਸ ਮੁੱਦੇ 'ਤੇ ਕਈ ਸੈਮੀਨਾਰ, ਮੀਡੀਆ ਚਰਚਾਵਾਂ ਅਤੇ ਬਹਿਸਾਂ ਹੋਈਆਂ ਹਨ | ਅਲੀਮ ਖ਼ਾਨ ਨੇ ਕਿਹਾ ਕਿ ਸਿੰਧ, ਲਹਿੰਦੇ ਪੰਜਾਬ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਨੂੰ ਤਿੰਨ-ਤਿੰਨ ਸੂਬਿਆਂ 'ਚ ਵੰਡਿਆ ਜਾਵੇਗਾ | ਸਿੰਧ ਦੇ ਮੁੱਖ ਮੰਤਰੀ ਅਤੇ ਪੀ. ਪੀ. ਪੀ. ਨੇਤਾ ਮੁਰਾਦ ਅਲੀ ਸ਼ਾਹ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਸੂਬੇ ਨੂੰ ਦੋ ਜਾਂ ਤਿੰਨ ਹਿੱਸਿਆਂ 'ਚ ਵੰਡਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਵੀਕਾਰ ਨਹੀਂ ਕਰੇਗੀ |

ਪਿਛਲੀ ਖ਼ਬਰ ਕੰਡਿਆਲੀ ਤਾਰ ਕੋਲ ਆਇਆ ਪਾਕਿਸਤਾਨੀ ਬੀ.ਐਸ.ਐਫ. ਵਲੋਂ ਗਿ੍ਫਤਾਰ <br/> ਅਗਲੀ ਖ਼ਬਰ ਪਾਕਿ ਨੇ ਬਰਤਾਨੀਆ ਤੋਂ ਦੋ ਜਿਨਸੀ ਸ਼ੋਸ਼ਣ ਅਪਰਾਧੀਆਂ ਨੂੰ ਵਾਪਸ ਲੈਣ ਬਦਲੇ ਦੋ ਸਿਆਸੀ ਵਿਰੋਧੀਆਂ ਨੂੰ ਸੌਂਪਣ ਦੀ ਰੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।