22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪਾਕਿ ਨੇ ਬਰਤਾਨੀਆ ਤੋਂ ਦੋ ਜਿਨਸੀ ਸ਼ੋਸ਼ਣ ਅਪਰਾਧੀਆਂ ਨੂੰ ਵਾਪਸ ਲੈਣ ਬਦਲੇ ਦੋ ਸਿਆਸੀ ਵਿਰੋਧੀਆਂ ਨੂੰ ਸੌਂਪਣ ਦੀ ਰੱਖੀ ਸ਼ਰਤ <br/>

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਕਿਹਾ ਹੈ ਕਿ ਉਹ ਬਰਤਾਨੀਆ ਤੋਂ ਆਪਣੇ ਦੋ ਜਿਨਸੀ ਸ਼ੋਸ਼ਣ ਅਪਰਾਧੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ, ਬਸ਼ਰਤੇ ਬਰਤਾਨੀਆ ਦੋ ਪ੍ਰਮੁੱਖ ਪਾਕਿਸਤਾਨੀ ਰਾਜਨੀਤਿਕ ਵਿਰੋਧੀਆਂ ਨੂੰ ਵੀ ਸੌਂਪੇ | ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਕਾਰੀ ਅਬਦੁਲ ਰਉਫ ਅਤੇ ਆਦਿਲ ਖ਼ਾਨ ਨਾਮੀ ਅਪਰਾਧੀਆਂ ਨੂੰ ਵਾਪਸ ਲੈਣ ਦੀ ਹਾਮੀ ਭਰੀ ਹੈ, ਜੋ ਕਿ ਰੋਚਡੇਲ ਗਰੂਮਿੰਗ ਗੈਂਗ ਦੇ ਦੋਸ਼ੀ ਮੈਂਬਰ ਹਨ ਜਿਸ ਨੇ 47 ਨਾਬਾਲਗ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ | ਇਸ ਦੇ ਨਾਲ ਹੀ ਪਾਕਿ ਸ਼ਹਿਜ਼ਾਦ ਅਕਬਰ ਅਤੇ ਮੇਜਰ ਆਦਿਲ ਰਾਜਾ ਨਾਮੀ ਦੋ ਪਾਕਿਸਤਾਨੀ ਰਾਜਨੀਤਿਕ ਵਿਰੋਧੀ ਵਾਪਸ ਸੌਂਪਣ ਦੀ ਮੰਗ ਕਰ ਰਿਹਾ ਹੈ | ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕ ਇਹ ਦੋਵੇਂ ਪਾਕਿਸਤਾਨੀ ਕਈ ਸਾਲਾਂ ਤੋਂ ਬਿ੍ਟੇਨ 'ਚ ਰਹਿ ਰਹੇ ਹਨ ਅਤੇ ਅਕਸਰ ਮੌਜੂਦਾ ਪਾਕਿ ਸਰਕਾਰ ਅਤੇ ਫ਼ੌਜ 'ਤੇ ਸਵਾਲ ਉਠਾਉਂਦੇ ਹਨ | ਦੱਸਿਆ ਜਾ ਰਿਹਾ ਹੈ ਗਰੂਮਿੰਗ ਗੈਂਗ ਦੇ ਮੈਂਬਰ ਕਾਰੀ ਅਬਦੁਲ ਰਉਫ ਅਤੇ ਆਦਿਲ ਖ਼ਾਨ ਨੇ ਨਾਬਾਲਗ ਕੁੜੀਆਂ ਨੂੰ ਮੁਫ਼ਤ ਭੋਜਨ, ਸ਼ਰਾਬ, ਸਿਗਰਟ ਅਤੇ ਨਸ਼ੀਲੇ ਪਦਾਰਥਾਂ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨੂੰ ਲੁਭਾਇਆ | ਫਿਰ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਜ਼ਬਰ ਜਿਨਾਹ ਕੀਤਾ |

ਪਿਛਲੀ ਖ਼ਬਰ ਪਾਕਿ ਨੂੰ 'ਟੁਕੜਿਆਂ' 'ਚ ਵੰਡਣ ਦੀ ਯੋਜਨਾ, ਸਿੰਧ ਸਰਕਾਰ ਵਲੋਂ ਇਤਰਾਜ਼ <br/> ਅਗਲੀ ਖ਼ਬਰ ਇਮਰਾਨ ਖ਼ਾਨ ਤੋਂ ਪਹਿਲਾਂ ਫ਼ਾਤਿਮਾ ਜਿਨਾਹ, ਜ਼ੁਲਫਿਕਾਰ ਅਲੀ, ਬੇਨਜ਼ੀਰ ਭੁੱਟੋ, ਨਵਾਜ਼ ਸ਼ਰੀਫ਼ ਵੀ ਪਾਕਿ ਫ਼ੌਜ ਵਲੋਂ ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।