17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਦੇਹੜਕਾ 'ਚ ਬਾਬਾ ਮੱਘਰ ਸਿੰਘ ਦੇ ਬਰਸੀ ਸਮਾਗਮਾਂ 'ਚ ਮਹਾਂਪੁਰਸ਼ਾਂ ਤੇ ਵੱਡੀ ਗਿਣਤੀ 'ਚ ਸੰਗਤ ਨੇ ਲਵਾਈ ਹਾਜ਼ਰੀ <br/>

ਅਜੀਤ ਡੈਸਕ 05-12-2025

ਸੰਗਤ ਦੇ ਅਥਾਹ ਪਿਆਰ ਸਦਕਾ ਦੋ ਦਿਨ ਹੋਰ ਵਧੇ ਸਮਾਗਮ
ਹਠੂਰ (ਜਗਰਾਉਂ), 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸੰਤ ਮੱਘਰ ਸਿੰਘ ਦੀ 101ਵੀਂ ਬਰਸੀ ਨੂੰ ਸਮਰਪਿਤ ਗੁਰਦੁਆਰਾ ਆਤਮਗੜ੍ਹ ਸਾਹਿਬ ਪਿੰਡ ਦੇਹੜਕਾ ਵਿਖੇ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਸਮਾਗਮ ਸੰਗਤ ਦੇ ਅਥਾਹ ਪਿਆਰ ਨੂੰ ਦੇਖਦਿਆਂ ਦੋ ਦਿਨ ਹੋਰ ਵੱਧ ਗਏ ਹਨ | ਜ਼ਿਕਰਯੋਗ ਹੈ ਕਿ ਅੱਜ ਇਕੋਤਰੀ ਦੀ ਤੀਜੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਇਹ ਸਮਾਗਮਾਂ ਸਮਾਪਤ ਹੋਣੇ ਸਨ ਪਰ ਚੌਥੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਹੋਣ ਕਰਕੇ ਹੁਣ ਸਮਾਗਮਾਂ ਦੀ ਸਮੁੱਚੀ ਸਮਾਪਤੀ 6 ਦਸੰਬਰ ਨੂੰ ਹੋਵੇਗੀ | ਅੱਜ ਦਿਨ ਦੇ ਦੀਵਾਨਾਂ 'ਚ ਬਾਬਾ ਭਾਗ ਸਿੰਘ ਨਾਨਕਸਰ, ਪੰਡਿਤ ਸੋਮਨਾਥ ਰੋਡੇ ਦੇ ਜਥਿਆਂ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮੌਜੂਦਾ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਇੰਜੀਨੀਅਰ ਪਰਮਿੰਦਰ ਸਿੰਘ ਭੰਮੀਪੁਰਾ, ਸੁਖਵਿੰਦਰ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ ਵਿਸ਼ੇਸ਼ ਤੌਰ 'ਤੇ ਪੁੱਜੇ | ਬੀਤੀ ਰਾਤ ਦੀਵਾਨਾਂ 'ਚ ਨਾਨਕਸਰ ਸੰਪ੍ਰਦਾਇ ਦੇ ਮਹਾਂਪੁਰਸ਼ ਸੰਤ ਘਾਲਾ ਸਿੰਘ ਨੇ ਦੀਵਾਨਾਂ 'ਚ ਪ੍ਰਬਚਨ ਕਰਦਿਆਂ ਕਿਹਾ ਕਿ ਸੰਤ ਮੱਘਰ ਸਿੰਘ ਕਹਿਣੀ ਤੇ ਕਰਨੀ ਦੇ ਪੱਕੇ ਸਨ ਅਤੇ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ, ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਦੇ ਧਾਰਨੀ ਬਣਕੇ ਸਿੱਖੀ ਦੇ ਪ੍ਰਚਾਰ 'ਚ ਆਪਣਾ ਵਡਮੁੱਲਾ ਯੋਗਦਾਨ ਪਾਇਆ | ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਵਰਗੀ ਪਿਆਰਾ ਸਿੰਘ ਦਿੱਲੀ ਅਤੇ ਉਨ੍ਹਾਂ ਦੇ ਸਪੁੱਤਰ ਜਗਜੀਤ ਸਿੰਘ ਦਿੱਲੀ, ਪ੍ਰਬੰਧਕਾਂ ਤੇ ਨਗਰਵਾਸੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ | ਪ੍ਰਬੰਧਕਾਂ ਵਲੋਂ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਦਿੱਲੀ, ਗੁਰਬਖਸ਼ ਸਿੰਘ ਦਿੱਲੀ ਵਾਲਿਆਂ ਨੇ ਮਹਾਂਪੁਰਸ਼ਾਂ ਤੇ ਅਹਿਮ ਸ਼ਖ਼ਸੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਚੰਦ ਸਿੰਘ ਸਿੱਧੂ, ਅਜੀਤ ਸਿੰਘ ਕੈਨੇਡਾ, ਰਾਜਵੀਰ ਸਿੰਘ ਰਾਜਾ, ਨੰਬਰਦਾਰ ਜਸਵੀਰ ਸਿੰਘ ਸਿੱਧੂ, ਗੁਰਮੀਤ ਸਿੰਘ ਪੱਪੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਗੁਰਦੇਵ ਸਿੰਘ ਖਹਿਰਾ ਕੈਨੇਡਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੱਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਊਕੇ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਅਗਲੀ ਖ਼ਬਰ 'ਸਲਾਖ਼ਾਂ ਪਿੱਛੇ ਜ਼ਿੰਦਗੀਆਂ ਦਾ ਸਸ਼ਕਤੀਕਰਨ' ਤਹਿਤ ਜੇਲ੍ਹਾਂ 'ਚ 11 ਆਈ.ਟੀ.ਆਈਜ਼ ਸਥਾਪਤ ਕੀਤੀਆਂ ਜਾਣਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।