ਸੀ.ਜੇ.ਆਈ. ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਇਤਿਹਾਸਕ ਉਪਰਾਲੇ ਦੀ ਕਰਨਗੇ ਸ਼ੁਰੂਆਤ
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰੌੜ)-ਰਾਜ ਭਰ ਦੀਆਂ ਜੇਲ੍ਹਾਂ 'ਚ ਕਿੱਤਾ ਮੁਖੀ ਪਹਿਲ ਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜੇਲ੍ਹ ਵਿਭਾਗ ਪੰਜਾਬ ਅਤੇ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਪ੍ਰੋਗਰਾਮ 'ਸਲਾਖ਼ਾਂ ਪਿੱਛੇ ਜ਼ਿੰਦਗੀਆਂ ਦਾ ਸਸ਼ਕਤੀਕਰਨ' : ਜ਼ੇਲ੍ਹ ਨਿਆਂ ਵਿਚ ਕ੍ਰਾਂਤੀਕਾਰੀ ਬਦਲਾਅ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਜਿਸ ਦਾ ਉਦਘਾਟਨ ਭਾਰਤ ਦੇ ਚੀਫ ਜਸਟਿਸ, ਸ੍ਰੀ ਨਿਆਂਮੂਰਤੀ ਸੂਰਿਆ ਕਾਂਤ ਦੁਆਰਾ 6 ਦਸੰਬਰ ਨੂੰ ਸੈਂਟਰਲ ਜੇਲ੍ਹ, ਪਟਿਆਲਾ ਵਿਖੇ ਵੀਡੀਓ ਕਾਨਫ਼ਰੰਸ ਰਾਹੀਂ ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤਾ ਜਾਵੇਗਾ | ਇਹ ਪਹਿਲ ਪੰਜਾਬ ਦੀਆਂ ਜੇਲ੍ਹਾਂ ਨੂੰ ਸਿੱਖਿਆ ਅਤੇ ਪੁਨਰਵਾਸ ਕੇਂਦਰਾਂ ਵਿਚ ਤਬਦੀਲ ਕਰਨ ਦਾ ਇਕ ਅਨੋਖਾ ਉਪਰਾਲਾ ਹੈ, ਜਿਸ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਸੂਬੇ ਦੀਆਂ ਸਮੂਹ 24 ਜੇਲ੍ਹਾਂ ਵਿਚ ਲਗਭਗ 2,500 ਕੈਦੀਆਂ ਨੂੰ ਰਾਸ਼ਟਰੀ ਪੱਧਰ ਦੀ ਪ੍ਰਮਾਣਿਤ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ | ਇਸ ਪਹਿਲਕਦਮੀ ਦਾ ਮੁੱਖ ਮੰਤਵ ਜੇਲ੍ਹਾਂ ਦੇ ਅੰਦਰ ਕੁੱਲ 11 ਆਈ.ਟੀ.ਆਈ. ਦੀ ਸਥਾਪਨਾ, ਵੈਲਡਿੰਗ, ਇਲੈਕਟ੍ਰੀਸ਼ਨ, ਪਲੰਬਿੰਗ, ਸਿਲਾਈ ਟੈਕਨਾਲੋਜੀ, ਕੋਸਮੈਟੋਲੋਜੀ, ਸੀਉਪੀਏ ਅਤੇ ਬੇਕਰੀ ਵਰਗੀਆਂ ਟ੍ਰੇਡਾਂ ਵਿਚ ਐਨਸੀਵੀਟੀ ਮਾਨਤਾ ਪ੍ਰਾਪਤ ਲੰਬੇ ਸਮੇਂ ਦੇ ਕੋਰਸ ਕਰਵਾਉਣੇ, ਟੇਲਰਿੰਗ, ਜੂਟ ਅਤੇ ਬੈਗ ਬਣਾਉਣਾ, ਬੇਕਰੀ, ਪਲੰਬਿੰਗ, ਮਸ਼ਰੂਮ ਕਾਸ਼ਤ, ਕੰਪਿਊਟਰ ਅਤੇ ਹੋਰ ਹੁਨਰਾਂ ਵਿੱ ਐਨ ਐਸ ਕਿਉ ਐਫ- ਅਨੁਕੂਲ ਛੋਟੇ ਸਮੇਂ ਦੇ ਕੋਰਸ ਆਦਿ ਸ਼ਾਮਿਲ ਹਨ |
'ਸਲਾਖ਼ਾਂ ਪਿੱਛੇ ਜ਼ਿੰਦਗੀਆਂ ਦਾ ਸਸ਼ਕਤੀਕਰਨ' ਤਹਿਤ ਜੇਲ੍ਹਾਂ 'ਚ 11 ਆਈ.ਟੀ.ਆਈਜ਼ ਸਥਾਪਤ ਕੀਤੀਆਂ ਜਾਣਗੀਆਂ
ਅਜੀਤ ਡੈਸਕ
05-12-2025