29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਉਮੀਦ ਹੈ ਭਾਰਤ 'ਚ ਵੀ ਅਜਿਹਾ ਵੇਖਣ ਨੂੰ ਮਿਲੇਗਾ-ਥਰੂਰ

ਅਜੀਤ ਡੈਸਕ 23-11-2025
ਨਵੀਂ ਦਿੱਲੀ, 22 ਨਵੰਬਰ (ਪੀ. ਟੀ. ਆਈ.)-ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਿਊਯਾਰਕ ਸ਼ਹਿਰ ਦੇ ਮੇਅਰ ਚੁਣੇ ਗਏ ਜ਼ੋਹਰਾਨ ਮਮਦਾਨੀ ਦੇ ਵਿਚਾਲੇ ਹੋਈ ਸੁਹਿਰਦ ਮੁਲਾਕਾਤ ਦੇ ਤਾਰੀਫ ਕੀਤੀ ਅਤੇ ਕਿਹਾ ਕਿ ਲੋਕਤੰਤਰ ਨੂੰ ਇਸ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਉਮੀਦ ਹੈ ਕਿ ਭਾਰਤ 'ਚ ਵੀ ਅਜਿਹਾ ਹੀ ਹੋਵੇਗਾ | ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭਾਜਪਾ ਨੇ ਉਮੀਦ ਪ੍ਰਗਟਾਈ ਕਿ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁੁਲ ਗਾਂਧੀ ਨੂੰ ਸੰਦੇਸ਼ ਮਿਲ ਜਾਵੇਗਾ | ਅਮਰੀਕੀ ਰਾਸ਼ਟਰਪਤੀ ਅਤੇ ਨਿਊਯਾਰਕ ਸ਼ਹਿਰ ਦੇ ਮੇਅਰ ਵਿਚਾਲੇ ਮੀਟਿੰਗ ਦੀ ਵੀਡੀਓ ਐਕਸ 'ਤੇ ਦੁਬਾਰਾ ਪੋਸਟ ਕਰਦਿਆਂ ਥਰੂਰ ਨੇ ਕਿਹਾ ਕਿ ਲੋਕਤੰਤਰ ਨੂੰ ਇਸ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਹੈ | ਚੋਣਾਂ 'ਚ ਆਪਣੇ ਨਜ਼ਰੀਏ ਦੇ ਲਈ ਜੋਸ਼ ਨਾਲ ਲੜੋ, ਬਿਨਾਂ ਕਿਸੇ ਬਿਆਨਬਾਜ਼ੀ ਦੀ ਰੋਕ-ਟੋਕ ਦੇ | ਪ੍ਰੰਤੂ ਇਕ ਵਾਰ ਜਦੋਂ ਇਹ ਖਤਮ ਹੋ ਜਾਣ ਅਤੇ ਲੋਕ ਆਪਣੀ ਗੱਸ ਕਹਿ ਦੇਣ ਤਾਂ ਉਸ ਦੇਸ਼ ਦੇ ਸਾਂਝੇ ਹਿੱਤ 'ਚ ਇਕ ਦੂਸਰੇ ਦੇ ਨਾਲ ਸਹਿਯੋਗ ਕਰਨਾ ਸਿੱਖੋ ਜਿਸ ਦੀ ਸੇਵਾ ਕਰਨ ਦਾ ਤੁਸੀਂ ਦੋਵਾਂ ਨੇ ਵਾਅਦਾ ਕੀਤਾ ਹੈ | ਤਿਰੂਵਨੰਤਾਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਭਾਰਤ 'ਚ ਅਜਿਹਾ ਦੇਖਣਾ ਪਸੰਦ ਕਰਾਂਗਾ ਅਤੇ ਮੈਂ ਆਪਣਾ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ | ਥਰੂਰ ਦੀਆਂ ਗੱਲਾਂ 'ਤੇ ਪ੍ਰਤੀਕਿਰਿਆ ਦਿੰਦਿੰਆਂ ਭਾਜਪਾ ਦੇ ਬੁਲਾਰੇ ਸ਼ਹਿਜਾਦ ਪੂਨਾਵਾਲਾ ਨੇ ਥਰੂਰ ਦੀਆਂ ਗੱਲਾਂ ਦੇ ਲਈ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਰਾਹੁਲ ਗਾਂਧੀ ਨੂੰ ਸੰਦੇਸ਼ ਸਮਝ ਆ ਜਾਵੇਗਾ | ਇਕ ਵਾਰ ਫਿਰ ਸ਼ਸ਼ੀ ਥਰੂਰ ਨੇ ਕਾਂਗਰਸ ਨੂੰ ਯਾਦ ਕਰਵਾਇਆ ਕਿ ਪਰਿਵਾਰ ਨੂੰ ਨਹੀਂ ਸਗੋਂ ਭਾਰਤ ਨੂੰ ਪਹਿਲਾਂ ਰੱਖਣਾ ਹੈ | ਲੋਕਤੰਤਰ ਤਰੀਕੇ ਨਾਲ ਵਰਤਾਓ ਕਰਨਾ ਹੈ, ਹਾਰਨ ਵਾਲਿਆਂ ਦਾ ਤਰ੍ਹਾਂ ਨਹੀਂ |

ਪਿਛਲੀ ਖ਼ਬਰ ਏ.ਆਈ-ਅਧਾਰਿਤ ਚਿਹਰੇ ਦੀ ਪਛਾਣ ਵਾਲੇ 300 ਸੀ.ਸੀ.ਟੀ.ਵੀ. ਕੈਮਰੇ 24 ਘੰਟੇ ਚੌਕਸੀ ਰੱਖਣਗੇ-ਐਸ.ਐਸ.ਪੀ. ਰੂਪਨਗਰ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੀਂ ਯਾਤਰਾ ਵਿਚ ਖੀਰ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।