30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭਾਜਪਾ ਦੇ ਦਬਾਅ 'ਚ ਪਾਰਟੀ ਦੇ ਤਿੰਨ ਉਮੀਦਵਾਰਾਂ ਨੇ ਨਾਂਅ ਵਾਪਸ ਲਏ-ਪ੍ਰਸ਼ਾਂਤ ਕਿਸ਼ੋਰ

ਅਜੀਤ ਡੈਸਕ 22-10-2025

ਪਟਨਾ, 21 ਅਕਤੂਬਰ (ਪੀ. ਟੀ. ਆਈ.)-ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਉਨ੍ਹਾਂ ਦੀ ਜਨ ਸੁਰਾਜ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਭਾਜਪਾ ਦੇ ਦਬਾਅ 'ਚ ਬਿਹਾਰ ਚੋਣਾਂ ਤੋਂ ਨਾਂਅ ਵਾਪਿਸ ਲੈਣ ਦੇ ਲਈ ਮਜ਼ਬੂਰ ਕਰ ਦਿੱਤਾ ਗਿਆ | ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸ਼ੋਰ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਐੱਨ ਡੀ ਏ ਚੋਣਾਂ ਹਾਰਨ ਤੋਂ ਇੰਨ੍ਹਾ ਡਰ ਗਿਆ ਹੈ ਕਿ ਉਹ ਵਿਰੋਧੀ ਉਮੀਦਵਾਰਾਂ ਨੂੰ ਚੋਣ ਤੋਂ ਨਾਂਅ ਵਾਪਿਸ ਲੈਣ ਦੀ ਧਮਕੀ ਦੇ ਰਿਹਾ ਹੈ | ਉਨ੍ਹਾਂ ਨੇ ਦੋਸ਼ ਲਗਾਇਆ, 'ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ | ਦੇਸ਼ 'ਚ ਅਜਿਹੀ ਕੋਈ ਮਿਸਾਲ ਨਹੀਂ ਹੈ |' ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਸਿਰਸਾ ਵਲੋਂ ਪ੍ਰਦੂਸ਼ਣ ਨੂੰ ਲੈ ਕੇ 'ਆਪ' ਤੇ ਹਮਲਾ ਕਿਹਾ, ਪੰਜਾਬ 'ਚ ਕਿਸਾਨਾਂ ਕੋਲੋਂ ਜ਼ਬਰਨ ਸੜਾਈ ਜਾ ਰਹੀ ਹੈ ਪਰਾਲ... ਅਗਲੀ ਖ਼ਬਰ ਅਰਥ ਇੰਡੀਆ ਵੈਂਚਰਸ ਨੇ 500 ਕਰੋੜ ਅਰਥ ਵੈਂਚਰਸ ਫੰਡ ਦਾ ਕੀਤਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।