22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਟਰੱਕ ਤੇ ਮੋਟਰਸਾਈਕਲ ਦੀ ਟੱਕਰ 'ਚ ਗਰਭਵਤੀ ਔਰਤ ਤੇ 3 ਸਾਲਾ ਧੀ ਦੀ ਮੌਤ <br/>

ਅਜੀਤ ਡੈਸਕ 22-10-2025
ਗੁਰਦਾਸਪੁਰ, 21 ਅਕਤੂਬਰ (ਪੰਕਜ ਸ਼ਰਮਾ)-ਅੱਜ ਸਵੇਰੇ ਟਰੱਕ-ਮੋਟਰਸਾਈਕਲ ਦੀ ਟੱਕਰ 'ਚ ਇਕ ਗਰਭਵਤੀ ਔਰਤ ਅਤੇ 3 ਸਾਲਾ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮਿ੍ਤਕ ਕਾਜਲ (24) ਪਤਨੀ ਅਰੁਣ ਜੋ ਗਰਭਵਤੀ ਸੀ, ਆਪਣੇ ਬੇਟੀ ਪ੍ਰਾਂਚੀ (3) ਨਾਲ ਆਪਣੇ ਰਿਸ਼ਤੇਦਾਰ ਮੰਨੂ ਗੰਡੋਤਰਾ ਪੁੱਤਰ ਸੁਰਿੰਦਰ ਪਾਲ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਵਾਂਖਾ ਤੋਂ ਹਰਦੋਬਥਵਾਲਾ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਗਮ ਵਿਚ ਜਾ ਰਹੇ ਸਨ ਕਿ ਬਹਿਰਾਮਪੁਰ ਰੋਡ ਤੋਂ ਪਿੰਡ ਹੱਲਾ ਨੰੂ ਜਾਂਦੇ ਰਸਤੇ ਵਿਚ ਇਕ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਨੇ ਮੋਟਰਸਾਈਕਲ ਨੰੂ ਟੱਕਰ ਮਾਰ ਦਿੱਤੀ, ਜਿਸ ਵਿਚ ਗਰਭਵਤੀ ਮਹਿਲਾ ਕਾਜਲ ਅਤੇ ਉਸ ਦੀ ਬੇਟੀ ਪ੍ਰਾਂਚੀ ਦੀ ਮੌਤ ਹੋ ਗਈ | ਟੱਕਰ ਇੰਨ੍ਹੀ ਭਿਆਨਕ ਸੀ ਕਿ ਬੱਚੀ ਦੀ ਗਰਦਨ ਧੜ ਤੋਂ ਵੱਖ ਹੋ ਗਈ | ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਜਲੰਧਰ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰਨ ਵਾਲੇ ਖ਼ਿਲਾਫ਼ ਮੁਹਾਲੀ 'ਚ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।