15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸ਼ਿਵਾਲਿਕ ਪਬਲਿਕ ਸਕੂਲ 'ਚ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਪ੍ਰਤਿਭਾ ਨਾਲ ਸਜਿਆ ਰੰਗਾਰੰਗ ਬੇਬੀ ਸ਼ੋਅ

ਅਜੀਤ ਡੈਸਕ 09-12-2025
ਜੈਤੋ, 8 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਸ਼ਿਵਾਲਿਕ ਪਬਲਿਕ ਸਕੂਲ ਜੈਤੋ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਮਾਸੂਮੀਅਤ, ਉਤਸ਼ਾਹ ਅਤੇ ਪ੍ਰਤਿਭਾ ਨਾਲ ਭਰਪੂਰ ਬੇਬੀ ਸ਼ੋਅ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਰਜੀਤ ਕੌਰ, ਪਲੇਅ ਵੇ 'ਲਿਟਲ ਕਿਡਜ਼' ਦੀ ਪਿ੍ੰਸੀਪਲ ਮੀਨਾ ਸ਼ਰਮਾ, ਬ੍ਰਾਈਟ ਸਟਾਰ ਸਕੂਲ ਦੇ ਪਿ੍ੰਸੀਪਲ ਸੁਰਿੰਦਰ ਸਿੰਘ, ਸੁਖਮਨੀ ਹਸਪਤਾਲ ਦੇ ਡਾ. ਗੁਰਮੀਤ ਸਿੰਘ, ਦਿਲਬਾਗ ਬਾਗੀ ਸ਼ਰਮਾ ਆਦਿ ਵਿਸ਼ੇਸ਼ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਦੀਪ ਜਗਾਉਣ ਦੀ ਰਸਮ ਨੇ ਪੂਰੇ ਪ੍ਰੋਗਰਾਮ ਦਾ ਮਾਹੌਲ ਮੰਗਲਮਈ ਤੇ ਊਰਜਾ ਨਾਲ ਭਰ ਦਿੱਤਾ | ਪ੍ਰੋਗਰਾਮ ਦਾ ਸੰਚਾਲਨ ਜੂਨੀਅਰ ਵਿੰਗ ਦੀ ਕੋਆਰਡੀਨੇਟਰ ਮਿਸ ਸਾਨੀਆ ਨਰੂਲਾ ਨੇ ਸ਼ਾਨਦਾਰ ਢੰਗ ਨਾਲ ਕੀਤਾ | ਮਿਸ ਗੁਰਪ੍ਰੀਤ ਬਰਾੜ, ਮਿਸਟਰ ਮਾਧਵ ਗੋਇਲ ਤੇ ਹੋਰ ਅਧਿਆਪਕਾਂ ਨੇ ਵੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਮਹੱਤਵਪੂਰਨ ਯੋਗਦਾਨ ਪਾਇਆ | ਉਪਰੰਤ ਮੰਚ 'ਤੇ ਪ੍ਰੀ-ਨਰਸਰੀ, ਨਰਸਰੀ, ਐਲ.ਕੇ.ਜੀ. ਤੇ ਯੂ.ਕੇ.ਜੀ. ਕਲਾਸਾਂ ਦੇ ਨੰਨ੍ਹੇ-ਮੁੰਨ੍ਹੇ ਨੇ ਰੰਗ-ਬਿਰੰਗੇ ਪਹਿਨਾਵੇ, ਪਿਆਰੀਆਂ ਮੁਸਕਰਾਹਟਾਂ ਤੇ ਉਤਸ਼ਾਹ ਨਾਲ ਭਰੇ ਡਾਂਸ-ਫੈਮਿਲੀ ਸੌਂਗ, ਇਮੈਜਿਨੇਸ਼ਨ ਐਂਡ ਐਕਸਪੈਕਟੇਸ਼ਨ ਤੇ ਮੋਬਾਈਲ ਥੀਮ ਡਾਂਸ ਨੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ | ਇਸ ਮੌਕੇ ਸੁਖਮਨੀ ਹਸਪਤਾਲ ਦੇ ਡਾ. ਗੁਰਮੀਤ ਸਿੰਘ ਨੇ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ, ਸ਼ੁਰੂਆਤੀ ਦੇਖਭਾਲ ਤੇ ਮਾਪਿਆਂ ਦੀ ਸਕਾਰਾਤਮਕ ਭੂਮਿਕਾ ਬਾਰੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ | ਕਾਰਜਕ੍ਰਮ ਦੇ ਅੰਤ 'ਚ ਲੱਕੀ ਡਰਾਅ ਨੇ ਸਭ ਦਾ ਉਤਸ਼ਾਹ ਨੂੰ ਹੋਰ ਵਧਾ ਦਿੱਤਾ | ਇਸ ਮੌਕੇ ਪਿ੍ੰਸੀਪਲ ਸਰਬਜੀਤ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ, ਅਸ਼ੋਕ ਕੁਮਾਰ ਗਰਗ, ਘੱਨ੍ਹਈਆ ਕੁਮਾਰ ਗਰਗ, ਜਗਮੇਲ ਸਿੰਘ, ਗੌਰਵ ਗਰਗ ਤੇ ਦੀਪੀ ਗਰਗ ਨੇ ਸਾਰੇ ਮਹਿਮਾਨਾਂ ਅਤੇ ਮਾਤਾ-ਪਿਤਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਢਿੱਲਵਾਂ ਨੇ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਗਲੀ ਖ਼ਬਰ ਮਹੰਤ ਗੁਰਦੇਵ ਸਿੰਘ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ ਕੱਲ੍ਹÉ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।