ਪੰਜਗਰਾੲੀਂ ਕਲਾਂ, 8 ਦਸੰਬਰ (ਸੁਖਮੰਦਰ ਸਿੰਘ ਬਰਾੜ)-ਡੇਰਾ ਬਾਬਾ ਪ੍ਰੇਮ ਦਾਸ ਜੀ (ਸਮਾਧਾਂ) ਪੰਜਗਰਾੲੀਂ ਕਲਾਂ (ਸਿਵੀਆਂ ਰੋਡ) ਵਿਖੇ ਗੁਰਪੁਰ ਵਾਸੀ ਮਹੰਤ ਗੁਰਦੇਵ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਮਾਗਮ 10 ਦਸੰਬਰ 2025 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਧਾਰਮਿਕ ਦੀਵਾਨਾਂ ਵਿਚ ਵੱਖ-ਵੱਖ ਪ੍ਰਚਾਰਕ ਤੇ ਰਾਗੀ ਜਥਿਆਂ ਵਲੋਂ ਕਥਾ-ਕੀਰਤਨ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਦੌਰਾਨ ਹੀ ਪੀ.ਜੀ. ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਮਹੰਤ ਗੁਦੇਵ ਸਿੰਘ ਜੀ ਦੀ ਯਾਦ 'ਚ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ | ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਤੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ 'ਤੇ ਪਹੰੁਚਣ ਦੀ ਅਪੀਲ ਕੀਤੀ |