16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਸਰਵੋਤਮ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 06-12-2025
ਕੋਟਕਪੂਰਾ, 5 ਦਸੰਬਰ (ਮੇਘਰਾਜ)-ਬੀਤੇ ਦਿਨੀਂ ਡੀ.ਏ.ਵੀ ਕਾਲਜ ਜਲੰਧਰ ਵਿਖੇ ਲਗਾਈ ਈਕੋ ਕਲੱਬ ਦੀ ਵਰਕਸ਼ਾਪ ਦੌਰਾਨ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਨੂੰ ਵਾਤਾਵਰਨ ਸੰਭਾਲ ਅਤੇ ਪੂਰੇ ਸਾਲ ਦੇ ਸ਼ਾਨਦਾਰ ਕੰਮਾਂ ਲਈ ਸਟਾਰ 2024-25 ਲਈ ਸਰਵੋਤਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਸ਼ਹਿਰਾਂ ਦੇ ਸਕੂਲਾਂ 'ਚੋਂ 60 ਸਕੂਲ ਚੁਣੇ ਗਏ ਸਨ¢ ਜਿਸ 'ਚ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਲੋਂ ਕਰਵਾਈਆਂ ਵੱਖ-ਵੱਖ ਗਤੀਵਿਧੀਆਂ ਦੇ ਸਰੋਤਾਂ ਦਾ ਪ੍ਰਯੋਗ, ਸਾਰੀਆਂ ਗਤੀਵਿਧੀਆਂ ਨੂੰ ਸਮੇਂ ਸਿਰ ਅਪਲੋਡ ਕਰਨਾ, ਸਮੇਂ ਸਿਰ ਰਿਪੋਰਟ ਦਰਜ ਕਰਵਾਉਣਾ, ਯੂ.ਸੀ ਸਮੇਂ ਸਿਰ ਜਮਾਂ ਕਰਵਾਉਣ ਸਦਕਾ ਇਹ ਐਵਾਰਡ ਹਾਸਲ ਹੋਇਆ ਹੈ¢ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਾਜੀਵ ਸੂਦ ਡੀ.ਏ.ਵੀ ਪਬਲਿਕ ਸਕੂਲ ਦੇ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਈਕੋ ਕਲੱਬ ਦੇ ਸਟਾਲ 'ਤੇ ਖ਼ਾਸ ਰੁਚੀ ਦਿਖਾਈ¢ ਵਿਦਿਆਰਥੀ ਈਕੋ ਕਲੱਬ ਦੇ ਪ੍ਰਧਾਨ ਸਵਾਸਤਿਕ ਆਰੀਆ ਅਤੇ ਰੌਸ਼ਨੀ ਉੱਪਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਦਿਆਰਥੀ ਕਲੱਬ ਨੇ 'ਇਕ ਰੁੱਖ ਮਾਂ ਦੇ ਨਾਂਅ' ਮਿਸ਼ਨ ਤਹਿਤ ਪੂਰੇ ਸਾਲ 'ਚ ਲਗਪਗ 2150 ਰੁੱਖ ਵੱਖ-ਵੱਖ ਥਾਵਾਂ 'ਤੇ ਲਗਾਏ ਹਨ¢ ਈਕੋ ਕਲੱਬ ਵਲੋਂ ਤੁਲਸੀ ਦੇ ਪੌਦੇ ਵੀ ਵੰਡੇ ਗਏ¢ ਸਕੂਲ ਦੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਕਿਹਾ ਕਿ ਸਕੂਲ ਦਾ ਈਕੋ ਕਲੱਬ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰ ਰਿਹਾ ਹੈ¢ ਉਨ੍ਹਾਂ ਈਕੋ ਕਲੱਬ ਦੇ ਕੋਆਰਡੀਨੇਟਰ ਸੁਮਨਪੁਰੀ ਅਤੇ ਕੋ ਇੰਚਾਰਜ ਸੁਖਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ |
ਪਿਛਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋੜਵੰਦ ਬੱਚੇ ਨੂੰ ਸਹਾਰਾ ਦਿਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।