ਨਗਰ ਸੁਧਾਰ ਟਰੱਸਟ ਵਲੋਂ ਰਿਹਾਇਸ਼ੀ ਪਲਾਟਾਂ ਦੇ ਅੱਜ ਕੱਢੇ ਜਾ ਰਹੇ ਲੱਕੀ ਡਰਾਅ : ਧਾਲੀਵਾਲ
ਫ਼ਰੀਦਕੋਟ, 15 ਸਤੰਬਰ (ਪੁਰਬਾ)-ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਸਾਲਾਂ ਬਾਅਦ ਆਪਣੇ ਕਾਰਜਕਾਲ ਦੌਰਾਨ ਬਾਬਾ ਜੀਵਨ ਸਿੰਘ ਨਗਰ ਫ਼ਿਰੋਜ਼ਪੁਰ ਰੋਡ ਦੇ ਰਿਹਾਇਸ਼ੀ ਪਲਾਟਾਂ ਦਾ ਲੱਕੀ ਡਰਾਅ 16 ਸਤੰਬਰ 2026 ਨੂੰ ਸਵੇਰੇ 10 ਵਜੇ ਦਿਨ ਬੁੱਧਵਾਰ ਨੂੰ ਤਾਜ਼ ਪੈਲੇਸ ਕੋਟਕਪੁਰਾ ਰੋਡ ਫ਼ਰੀਦਕੋਟ ਵਿਖੇ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਵੀ ਇਸ ਲੱਕੀ ਡਰਾਅ ਵਿਚ ਹਿੱਸਾ ਲੈਣਾ ਹੈ, ਉਹ ਸਮੇਂ ਸਿਰ ਪਹੁੰਚ ਜਾਣ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ।
ਅਜੀਤ ਡੈਸਕ
16-09-2026