ਕਟਾਰੀਆਂ (ਨਵਾਂਸ਼ਹਿਰ), 16 ਸਤੰਬਰ (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸੰਧਵਾਂ ਦੇ ਬੱਸ ਸਟੈਂਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਪੰਕਜ ਹੀਰਾ ਪੁੱਤਰ ਡਾ. ਜਿੰਦਰ ਪਾਲ ਹੀਰਾ ਵਾਸੀ ਸੰਧਵਾਂ ਦੀ ਮੌਤ ਤੇ ਉਸ ਦਾ ਦੋਸਤ ਰਮਨ ਪੁਤਰ ਚਰਨਜੀਤ ਵਾਸੀ ਸੰਧਵਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਘਰੋਂ ਰੋਟੀ ਖਾਣ ਉਪਰੰਤ ਮੁੜ ਕਟਾਰੀਆਂ ਸਾਈਡ ਨੂੰ ਜਾ ਰਹੇ ਸਨ ਤੇ ਜਦੋੰ ਉਹ ਸੰਧਵਾਂ ਬੱਸ ਸਟੈਂਡ ਪਹੁੰਚੇ ਤਾਂ ਉਹ ਮੁੜ ਵਾਪਸ ਮੁੜੇ ਤਾਂ ਘਬਰਾਹਟ ਵਿਚ ਆ ਕੇ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠੇ । ਇਸ ਕਾਰਨ ਮੋਟਰਸਾਈਕਲ ਸੰਧਵਾਂ ਦੇ ਬਸ ਸਟੈਂਡ ਦੇ ਪਕੇ ਬਣੇ ਥੜੇ ਵਿਚ ਜਾ ਟਕਰਾਇਆ। ਸਿੱਟੇ ਵਜੋਂ ਪੰਕਜ ਹੀਰਾ ਦੀ ਮੌਤ ਹੋ ਗਈ, ਜਦ ਕਿ ਗੰਭੀਰ ਰੂਪ ਵਿਚ ਫੱਟੜ ਹੋਏ ਰਮਨ ਦਾ ਇਲਾਜ ਚੱਲ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਦਰਦਨਾਕ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਕਟਾਰੀਆਂ (ਨਵਾਂਸ਼ਹਿਰ), 16 ਸਤੰਬਰ (ਪ੍ਰੇਮੀ ਸੰਧਵਾਂ) - ਨਵਾਂਸ਼ਹਿਰ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਸੰਧਵਾਂ ਦੇ ਬੱਸ ਸਟੈਂਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਨੌਜਵਾਨ ਪੰਕਜ ਹੀਰਾ...
ਅਜੀਤ ਡੈਸਕ
16-09-2026