16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸ਼੍ਰੋਮਣੀ ਅਕਾਲੀ ਦਲ ਵਲੋਂ ਮਲੋਟ ਵਿਖੇ ਬਲਾਕ ਸੰਮਤੀ ਲਈ 25 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 3 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਅਜੀਤ ਡੈਸਕ 06-12-2025
ਮਲੋਟ, 5 ਦਸੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਮਲੋਟ ਵਿਚ ਬਲਾਕ ਸੰਮਤੀ ਲਈ 25 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਤਿੰਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਮਲੋਟ, ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਲਕੇ ਵਿਚ ਪੂਰੀ ਤਰ੍ਹਾਂ ਉਤਸਾਹਿਤ ਹਨ ਅਤੇ ਚੋਣਾਂ ਵਿਚ ਹਿੱਸਾ ਲੈਣ ਲਈ ਤਿਆਰ ਬਰ ਤਿਆਰ ਹਨ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਮਲੋਟ ਵਿਚ ਸੰਮੇਵਾਲੀ ਤੋਂ ਹਰਪ੍ਰੀਤ ਸਿੰਘ, ਲੱਖੇਵਾਲੀ ਤੋਂ ਗੁਰਪ੍ਰੀਤ ਸਿੰਘ, ਮੌੜ ਤੋਂ ਅਮਨਦੀਪ ਕੌਰ, ਭਾਗਸਰ ਤੋਂ ਨੀਲਾ ਸਿੰਘ, ਚੱਕ ਚਿੱਬੜਾਂਵਾਲੀ ਤੋਂ ਖ਼ੁਸ਼ਵਿੰਦਰ ਸਿੰਘ, ਗੰਧੜ ਤੋਂ ਤਰਨਜੀਤ ਸਿੰਘ, ਮਹਾਂਬੱਧਰ ਤੋਂ ਹਰਪਾਲ ਸਿੰਘ, ਭੰਗਚੜ੍ਹੀ ਤੋਂ ਰਜਿੰਦਰ ਕੌਰ, ਰੁਪਾਣਾ ਤੋਂ ਬਲਵੀਰ ਸਿੰਘ, ਧਿਗਾਣਾ ਤੋਂ ਸੁਖਜੀਤ ਕੌਰ, ਫੂਲੇਵਾਲਾ ਤੋਂ ਬਲਕਰਨ ਸਿੰਘ ਬਰਾੜ, ਲੱਕੜਵਾਲਾ ਤੋਂ ਕਿਰਨ ਰਾਣੀ, ਖੂੰਨਣ ਕਲਾਂ ਤੋਂ ਕਰਮਜੀਤ ਕੌਰ, ਬਾਂਮ ਤੋਂ ਸ਼ੇਰਲਖਮੀਰ ਸਿੰਘ, ਸ਼ੇਰਗੜ੍ਹ ਤੋਂ ਸੁਖਵਿੰਦਰ ਸਿੰਘ, ਔਲਖ ਤੋਂ ਮਨਪ੍ਰੀਤ ਕੌਰ, ਝੋਰੜ ਤੋਂ ਰਮਨਦੀਪ ਕੌਰ, ਈਨਾਖੇੜਾ ਤੋਂ ਜੱਸ ਸਿੰਘ, ਘੱਗਾ ਤੋਂ ਮਲਕੀਤ ਕੌਰ, ਪਿੰਡ ਮਲੋਟ ਤੋਂ ਹਰਜਿੰਦਰ ਪਾਲ, ਵਿਰਕ ਖੇੜਾ ਤੋਂ ਰਮਨੀਤ ਕੌਰ, ਜੰਡਵਾਲਾ ਤੋਂ ਗੁਰਸੇਵਕ ਸਿੰਘ, ਫਕਰਸਰ ਤੋਂ ਰੁਪਿੰਦਰ ਕੌਰ, ਦਾਨੇਵਾਲਾ ਤੋਂ ਕੁਲਦੀਪ ਕੌਰ, ਅਬੁੱਲਖੁਰਾਣਾ ਤੋਂ ਜੋਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਲੱਖੇਵਾਲੀ ਜ਼ੋਨ ਤੋਂ ਗੁਰਮੇਲ ਸਿੰਘ, ਰੁਪਾਣਾ ਜ਼ੋਨ ਤੋਂ ਮਨਜੀਤ ਸਿੰਘ, ਪਿੰਡ ਮਲੋਟ ਤੋਂ ਰਵਜੀਤ ਕੌਰ ਚੋਣ ਮੈਦਾਨ ਵਿਚ ਹਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗੁਰੂਸਰ ਤੋਂ ਵੀਰਪਾਲ ਕੌਰ ਨੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਅਗਲੀ ਖ਼ਬਰ ਬਲਾਕ ਸੰਮਤੀ ਆਧਨੀਆ ਦੇ ਉਮੀਦਵਾਰ ਮੇਜਰ ਸਿੰਘ ਨੂੰ ਜਿਤਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।