17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਖੇਲੋ ਇੰਡੀਆ: ਦਸਮੇਸ਼ ਕਾਲਜ ਬਾਦਲ ਦੀ ਸ਼ੂਟਰ ਸਿਮਰਨਜੀਤ ਬਰਾੜ ਨੇ ਦੋ ਸੋਨ ਤਗ਼ਮੇ ਜਿੱਤੇ

ਅਜੀਤ ਡੈਸਕ 06-12-2025
ਮੰਡੀ ਕਿੱਲਿਆਂਵਾਲੀ, 5 ਦਸੰਬਰ (ਇਕਬਾਲ ਸਿੰਘ ਸ਼ਾਂਤ)-ਦਸਮੇਸ਼ ਗਰਲਜ਼ ਕਾਲਜ ਬਾਦਲ ਦੀ ਹੋਣਹਾਰ ਨਿਸ਼ਾਨੇਬਾਜ਼ ਸਿਮਰਨਪ੍ਰੀਤ ਕੌਰ ਬਰਾੜ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰਦਿਆਂ ਖੇਲੋ ਇੰਡੀਆ ਯੂਨੀਵਰਸਿਟੀ 2025 ਜੈਪੁਰ (ਰਾਜਸਥਾਨ) ਵਿਖੇ ਸ਼ੂਟਿੰਗ ਮੁਕਾਬਲੇ ਵਿਚ ਦੋ ਸੋਨ ਤਗ਼ਮੇ ਆਪਣੇ ਨਾਂਅ ਕੀਤੇ ਹਨ | ਸਿਮਰਨਪ੍ਰੀਤ ਕੌਰ ਨੇ ਇਹ ਤਗ਼ਮੇ 25 ਮੀਟਰ (ਮਹਿਲਾ) ਰੈਪਿਡ ਫਾਇਰ ਪਿਸਟਲ ਅਤੇ 25 ਮੀਟਰ ਪਿਸਟਲ ਟੀਮ (ਮਹਿਲਾ ਵਰਗ) ਵਿਚ ਜਿੱਤੇ | ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸਿਮਰਨਪ੍ਰੀਤ ਕੌਰ ਬਰਾੜ ਨੇ ਵਰਲਡ ਕੱਪ ਸ਼ੂਟਿੰਗ ਮੁਕਾਬਲੇ ਵਿਚ ਸਿਲਵਰ ਤਗ਼ਮਾ ਜਿੱਤਿਆ ਸੀ | ਕਾਲਜ ਪੁੱਜਣ 'ਤੇ ਪਿ੍ੰਸੀਪਲ ਡਾ. ਐੱਸ.ਐੱਸ. ਸੰਘਾ ਅਤੇ ਕੋਚ ਵੀਰਪਾਲ ਕੌਰ ਨੇ ਸਿਮਰਨਪ੍ਰੀਤ ਕੌਰ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਤੇ ਖਿਡਾਰੀ ਕੌਮੀ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਦਸਮੇਸ਼ ਗਰਲਜ਼ ਸਕੂਲ ਬਾਦਲ 'ਚ ਦੋ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।