17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਿਮਿਟ ਮਲੋਟ ਵਿਖੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ <br/>

ਅਜੀਤ ਡੈਸਕ 06-12-2025
ਮਲੋਟ, 5 ਦਸੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲਜੀ ਮਲੋਟ ਦੇ ਅਧਿਆਪਕਾਂ, ਸਟਾਫ ਮੈਂਬਰਾਂ ਦੇ ਗਿਆਨ ਨੂੰ ਹੋਰ ਵਧਾਉਣ ਲਈ ਸੰਸਥਾ ਵਿਚ ਕਰਵਾਏ ਜਾ ਰਹੇ ਟੀਚਰ ਟ੍ਰਰੇਨਿੰਗ ਪ੍ਰੋਗਰਾਮ 'ਡਿਵੈਲਪਿੰਗ ਹੈਲਥੀ ਵਰਕ ਕਲਚਰ ਐਟ ਵਰਕ ਪਲੇਸ' ਦੀ ਅੱਜ ਸਮਾਪਤੀ ਹੋਈ | ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੈਨੇਜਮੈਂਟ ਸਟਡੀਜ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜੀਵਨ ਜੋਤੀ ਮੈਣੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਵਿਚ ਪੇਸ਼ੇਵਾਰ ਯੋਗਤਾਵਾਂ ਨੂੰ ਮਜ਼ਬੂਤ ਕਰਨਾ ਅਤੇ ਸਕਾਰਾਤਮਕ, ਸਿਹਤਮੰਦ ਅਤੇ ਉਤਪਾਦਕ ਕਾਰਜ ਸੰਸਕਿ੍ਤੀ ਨੂੰ ਉਤਸ਼ਾਹਿਤ ਕਰਨਾ ਸੀ | ਇਸ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿਚ ਨਿਟਰ ਚੰਡੀਗੜ੍ਹ ਤੋਂ ਐਸ.ਕੇ. ਗੁਪਤਾ ਨੇ ਮਿਮਿਟ ਮਲੋਟ ਦੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਇਸ ਪ੍ਰੋਗਰਾਮ ਨੂੰ ਬਹੁਤ ਤਨਦੇਹੀ ਨਾਲ ਸੰਪੂਰਨ ਕੀਤਾ ਹੈ | ਸੰਸਥਾ ਵਿਚ ਬਣੇ ਸੈਂਟਰ ਵਿਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਅਤੇ ਕੋਰਸ ਦੇ ਪੈਟਰਨ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਕੋਰਸ ਵਿਚ ਭਾਗ ਲੈ ਰਹੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਫੈਕਲਟੀ ਮੈਂਬਰਾਂ ਨੇ ਇਸ ਟਰੇਨਿੰਗ ਦਾ ਪੂਰਾ ਲਾਭ ਲਿਆ ਹੈ ਅਤੇ ਸਾਨੂੰ ਸਭ ਨੂੰ ਮਿਮਿਟ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸੰਸਥਾ ਨਾਲ ਹੀ ਸਾਡੀ ਪਹਿਚਾਣ ਹੁੰਦੀ ਹੈ | ਡਾ. ਐਸ. ਕੇ. ਗੁਪਤਾ ਅਤੇ ਡਾ. ਭੁੱਲਰ ਨੇ ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਮੈਂਬਰਾਂ ਅਤੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਪ੍ਰੋਗਰਾਮ ਕੋਆਰਡੀਨੇਟਰ ਡਾ. ਜੀਵਨ ਜੋਤੀ ਮੈਨੀ ਕੋ-ਕੁਆਡੀਨੇਟਰ ਅਮਿਤ ਗਰਗ ਅਤੇ ਕੰਵਲਜੀਤ ਕੌਰ ਦੀ ਸ਼ਲਾਘਾ ਕੀਤੀ | ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਮਾਪਤੀ ਸਮਾਗਮ ਵਿਚ ਰਿਸੋਰਸ ਪਰਸਨ ਮਿਸ ਮੰਜੂਲਾ ਸਲਾਰੀਆ ਤੇ ਮਿਸ ਸ਼ਿਲਪਾ ਸੂਰੀ ਤੋਂ ਇਲਾਵਾ ਡੀਨ ਅਕਾਦਮਿਕ ਮਾਮਲੇ ਡਾ. ਰਾਜੀਵ ਜੈਨ, ਮਕੈਨਿਕਲ ਵਿਭਾਗ ਦੇ ਮੁਖੀ ਡਾ. ਰਾਜੇਸ਼ ਚੌਧਰੀ, ਇਨਫਰਮੇਸ਼ਨ ਟੈਕਨੋਲਜੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਅਤੇ ਅਪਲਾਈਡ ਸਾਇੰਸ ਵਿਭਾਗ ਤੋਂ ਡਾ. ਅਸ਼ਵਨੀ ਬਾਂਸਲ ਨੇ ਵੀ ਸ਼ਿਰਕਤ ਕੀਤੀ | ਸੈਸ਼ਨ ਦੀ ਸਮਾਪਤੀ ਸਮਾਗਮ ਵਿਚ ਡਾ. ਜੀਵਨ ਜੋਤੀ ਮੈਣੀ ਕੋਰਸ ਕੋਆਡੀਨੇਟਰ ਨੇ ਇਸ ਕੋਰਸ ਵਿਚ ਭਾਗ ਲੈ ਰਹੇ ਮੈਂਬਰਾਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਦਸਮੇਸ਼ ਗਰਲਜ਼ ਸਕੂਲ ਬਾਦਲ 'ਚ ਦੋ ਰੋਜ਼ਾ ਸ਼ਖ਼ਸੀਅਤ ਉਸਾਰੀ ਕੈਂਪ <br/> ਅਗਲੀ ਖ਼ਬਰ ਪਿੰਡ ਮਾਣੂੰਕੇ 'ਚ ਬਲਾਕ ਸੰਮਤੀ ਦੀ ਚੋਣ ਲਈ ਤਿੰਨ ਉਮੀਦਵਾਰਾਂ 'ਚ ਫਸਵਾਂ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।