17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿੰਡ ਮਾਣੂੰਕੇ 'ਚ ਬਲਾਕ ਸੰਮਤੀ ਦੀ ਚੋਣ ਲਈ ਤਿੰਨ ਉਮੀਦਵਾਰਾਂ 'ਚ ਫਸਵਾਂ ਮੁਕਾਬਲਾ

ਅਜੀਤ ਡੈਸਕ 06-12-2025
ਬਾਘਾ ਪੁਰਾਣਾ, 5 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਵੱਖ-ਵੱਖ ਪਾਰਟੀਆਂ ਵਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਗਏ ਹਨ ਜਿਸ ਦੇ ਚੱਲਦਿਆਂ ਪਿੰਡ ਮਾਣੂੰਕੇ ਵਿਖੇ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ਼ੋ੍ਰਮਣੀ ਅਕਾਲੀ ਦਲ ਤੇ ਪੁਨਰ ਸੁਰਜੀਤ ਪਾਰਟੀ ਵਲੋਂ ਬਲਾਕ ਸੰਮਤੀ ਲਈ ਤਿੰਨ ਉਮੀਦਵਾਰ ਦਾ ਨਾਂਅ ਐਲਾਨ ਦਿੱਤਾ ਗਿਆ ਹੈ | ਆਮ ਆਦਮੀ ਦੀ ਪਾਰਟੀ ਵਲੋਂ ਆਮ ਘਰ ਦੇ ਨੌਜਵਾਨ ਕੁਲਜੀਤ ਸਿੰਘ ਕੁਲਜੀਤਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਜਿਸ ਨੂੰ ਨੌਜਵਾਨ ਵੋਟਰਾਂ ਦਾ ਅਤੇ ਸੱਤਾਧਾਰੀ ਆਗੂਆਂ ਦਾ ਭਾਰੀ ਸਮਰਥਨ ਪ੍ਰਾਪਤ ਹੈ | ਕਾਂਗਰਸ ਪਾਰਟੀ ਵਲੋਂ ਸਿਆਸੀ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਸਰਪੰਚ ਮੋਹਰ ਸਿੰਘ ਕੈਨੇਡੀਅਨ ਦੇ ਪਰਿਵਾਰਕ ਮੈਂਬਰ ਪਰਮਵੀਰ ਸਿੰਘ ਪ੍ਰਧਾਨ ਬਲਾਕ ਯੂਥ ਵਿੰਗ ਨਿਹਾਲ ਸਿੰਘ ਵਾਲਾ ਨੂੰ ਖੜ੍ਹਾ ਕੀਤਾ ਗਿਆ ਹੈ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਵਲੋਂ ਥਾਪੜਾ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਆਪਸੀ ਮਤਭੇਦਾਂ ਨੂੰ ਛੱਡ ਕੇ 'ਆਪ' ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਪਛਾੜਨ ਲਈ ਸਾਂਝਾ ਆਜ਼ਾਦ ਉਮੀਦਵਾਰ ਕਾਰੋਬਾਰੀ ਠੇਕੇਦਾਰ ਜਸਕਰਨ ਸਿੰਘ ਜੱਸੀ ਨੂੰ ਖੜ੍ਹਾ ਕੀਤਾ ਗਿਆ ਹੈ ਜਿਸ ਦਾ ਪਿੰਡ 'ਚ ਤਕੜਾ ਅਸਰ ਰਸੂਖ ਹੈ ਉੱਥੇ ਦੋਵੇਂ ਪਾਰਟੀਆਂ ਵਲੋਂ ਆਜ਼ਾਦ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ | ਬਲਾਕ ਸੰਮਤੀ ਦੀ ਚੋਣ ਲਈ ਇਨ੍ਹਾਂ ਤਿੰਨਾਂ ਉਮੀਦਵਾਰਾਂ 'ਚ ਤਕੜਾ ਮੁਕਾਬਲਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਬਲਾਕ ਸੰਮਤੀ ਦੀ ਇਸ ਚੋਣ 'ਚ ਆਪ, ਕਾਂਗਰਸ ਅਤੇ ਦੋਵੇਂ ਅਕਾਲੀ ਦਲਾਂ ਦੇ ਤਕੜੇ ਮੁਕਾਬਲੇ ਨੇ ਉਮੀਦਵਾਰਾਂ ਨੂੰ ਸਰਦੀ ਦੀ ਰੁੱਤ 'ਚ ਮੁੜਕਾ ਲਿਆ ਦਿੱਤਾ ਹੈ |
ਪਿਛਲੀ ਖ਼ਬਰ ਮਿਮਿਟ ਮਲੋਟ ਵਿਖੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸਮਾਪਤੀ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਸਾਬਕਾ ਸਰਪੰਚ ਦਰਸ਼ਨ ਸਿੰਘ ਦੇ ਹੱਕ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।