31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਰਕੰਦੀ ਡਾਈਟ ਵਿਖੇ ਜਾਗਰੂਕਤਾ ਸੈਮੀਨਾਰ <br/>

ਅਜੀਤ ਡੈਸਕ 05-12-2025
ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਹਰਮਹਿੰਦਰ ਪਾਲ)-ਪਿੰਡ ਬਰਕੰਦੀ ਸਥਿਤ ਡਾਈਟ ਵਿਖੇ ਪਿ੍ੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਿੱਖਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ | ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਿੱਖਿਆਰਥੀਆਂ ਨੂੰ ਵਾਹਨ ਚਲਾਉਣ ਸੰਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਰਾਜ ਕੁਮਾਰ ਭਟੇਜਾ ਮੇਲੂ ਵਲੋਂ ਆਪਣੀ ਏਜੰਸੀ ਅਮਰਸਨ ਆਟੋਜ਼ ਹੀਰੋ ਮੋਟੋਕਾਪ ਦੀ 30ਵੀਂ ਵਰੇ੍ਹਗੰਢ ਦੀ ਖ਼ੁਸ਼ੀ ਵਿਚ ਡਾਇਟ ਸਿੱਖਿਆਰਥੀਆਂ ਨੂੰ ਹੈਲਮਟ ਵੰਡੇ ਗਏ ਤਾਂ ਜੋ ਸਿੱਖਿਆਰਥੀ ਸੁਰੱਖਿਅਤ ਰੂਪ ਵਿਚ ਦੋਪਹੀਆ ਵਾਹਨਾਂ 'ਤੇ ਸਫ਼ਰ ਕਰ ਸਕਣ | ਡਾਇਟ ਪਿ੍ੰਸੀਪਲ ਸੰਜੀਵ ਕੁਮਾਰ ਨੇ ਰਾਜ ਕੁਮਾਰ ਭਠੇਜਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਡਾਈਟ ਪ੍ਰਬੰਧਕਾਂ ਵਲੋਂ ਰਾਜ ਕੁਮਾਰ ਭਟੇਜਾ ਨੂੰ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸਕੂਲ ਵਿਖੇ ਵਾਲੀਬਾਲ ਮੈਚ ਕਰਵਾਇਆ ਅਗਲੀ ਖ਼ਬਰ ਆਰ.ਐੱਸ ਡੀ. ਕਾਲਜ ਦੇ ਐਨ.ਐੱਸ.ਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਵਲੋਂ ਮਨਾਇਆ ਵਿਸ਼ਵ ਏਡਜ਼ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।