ਦੋਦਾ, 4 ਦਸੰਬਰ (ਰਵੀਪਾਲ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਣ ਦੀ ਚੋਣ ਲਈ ਕੋਟਲੀ ਅਬਲੂ ਦੇ ਸਾਬਕਾ ਸਰਪੰਚ ਸ਼ਮਿੰਦਰ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਕੋਟਲੀ ਅਬਲੂ ਵਾਸੀਆਂ ਨੇ ਇਸ ਉਮੀਦਵਾਰੀ ਲਈ ਕੀਤੀ ਗਈ ਚੋਣ ਦੀ ਸਹਿਮਤੀ ਕਰਦੇ ਹੋਏ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਸ਼ਮਿੰਦਰ ਸਿੰਘ ਢਿੱਲੋਂ ਹਮੇਸ਼ਾ ਹਰ ਇਕ ਦੇ ਦੁੱਖ-ਸੁੱਖ ਵਿਚ ਖੜ੍ਹਨ ਵਾਲਾ ਇਮਾਨਦਾਰ ਇਨਸਾਨ ਹੈ |