ਰੁਪਾਣਾ, 4 ਦਸੰਬਰ (ਜਗਜੀਤ ਸਿੰਘ)-14 ਦਸੰਬਰ ਨੂੰ ਹੋਣ ਜਾ ਰਹੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੰਮਤੀ ਚੋਣਾਂ ਦੇ ਸੰਬੰਧ ਵਿਚ ਪਿੰਡ ਰੁਪਾਣਾ, ਨਵਾਂ ਰੁਪਾਣਾ ਤੇ ਸੁੰਦਰ ਰੁਪਾਣਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਰਬਸੰਮਤੀ ਨਾਲ ਬਲਾਕ ਸੰਮਤੀ ਮੈਂਬਰ ਦੀ ਸੀਟ ਤੋਂ ਸੇਵਾ ਮੁਕਤ ਹੈੱਡ ਟੀਚਰ ਅਜੈਬ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ | ਇਸ ਮੌਕੇ ਸਰਪੰਚ ਰਵਿੰਦਰ ਸਿੰਘ ਹੁੰਦਲ, ਜਵੰਦ ਸਿੰਘ ਖੋਸਾ, ਜੁਗਰਾਜ ਸਿੰਘ, ਦਿਆਲ ਸਿੰਘ, ਸਵਰਨ ਸਿੰਘ ਪੰਚ, ਸੁਰਿੰਦਰ ਸਿੰਘ ਫ਼ੌਜੀ, ਛਿੰਦਾ ਸਿੰਘ, ਵਕੀਲ ਸਿੰਘ ਬਾਹੀਆ, ਮੀਟੂ ਸਰਮਾ, ਬਘੇਲ ਸਿੰਘ ਆਦਿ ਹਾਜ਼ਰ ਸਨ |