25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਮਲੋਟ ਦਾ ਟੀਚਰ ਫੈਸਟ ਸਫ਼ਲਤਾਪੂਰਵਕ ਸਮਾਪਤ

ਅਜੀਤ ਡੈਸਕ 04-12-2025
ਮਲੋਟ, 3 ਦਸੰਬਰ (ਪਾਟਿਲ)-ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੁਮਾਰ ਸੋਨੀ ਦੇ ਦਿਸ਼ਾ-ਨਿਰਦੇਸ਼ ਤੇ ਬੀ.ਐੱਨ.ਓ. ਸੁਖਦੇਵ ਸਿੰਘ ਮਠਾੜੂ, ਸਹਾਇਕ ਬੀ.ਐੱਨ.ਓ. ਡਿੰਪਲ ਵਰਮਾ, ਬੀ.ਆਰ.ਸੀ. ਜਗਜੀਤ ਸਿੰਘ, ਮਹਿਮਾ ਸਿੰਘ ਦੀ ਦੇਖ-ਰੇਖ ਵਿਚ ਟੀਚਰ ਫੈਸਟ 2025-26 ਕਰਵਾਇਆ ਗਿਆ, ਜਿਸ 'ਚ ਵੱਖ-ਵੱਖ ਕੈਟਾਗਰੀ ਦੀਆਂ ਟੀਮਾਂ ਨੇ ਹਿੱਸਾ ਲਿਆ | ਰੀਅਲ ਲਾਈਫ਼ ਦੀ ਕੈਟਾਗਰੀ 'ਚ ਡਾ. ਹਰਿਭਜਨ ਪਿ੍ਯਦਰਸ਼ੀ ਨੇ ਪਹਿਲਾ, ਪੰਕਜ ਕੁਮਾਰ ਨੇ ਦੂਜਾ ਤੇ ਜੈਕੀ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮਾਡਲ ਦੀ ਕੈਟਾਗਰੀ 'ਚ ਅਵਿਨਾਸ਼ ਕੁਮਾਰ ਨੇ ਪਹਿਲਾ, ਦੂਜਾ ਸਥਾਨ ਗੁਰਪ੍ਰੀਤ ਕੌਰ ਤੇ ਤੀਜਾ ਸਥਾਨ ਰਵੀਕਾਂਤ ਨੇ ਪ੍ਰਾਪਤ ਕੀਤਾ | ਮੈਨੂਅਲ ਗੇਮ 'ਚ ਅਨੁਪਮਾ ਨੇ ਪਹਿਲਾ ਸਥਾਨ, ਵਨ ਐਕਟ ਪਲੇਅ 'ਚ ਸੁਖਜਿੰਦਰ ਸਿੰਘ ਨੇ ਪਹਿਲਾ, ਸੁਖਵੰਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਰਾਈਟਿੰਗ ਕੈਟਾਗਰੀ ਵਿਚ ਸਰੇਸ਼ਟਾ ਕੁਮਾਰੀ ਨੇ ਪਹਿਲਾ, ਸ਼ੈਲੀ ਨੇ ਦੂਜਾ ਤੇ ਹਰੀਸ਼ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਆਈ.ਟੀ. ਟੂਲ ਵਿਚ ਰਮਨਪ੍ਰੀਤ ਕੌਰ ਨੇ ਪਹਿਲਾ, ਸੁਨੀਲ ਕੁਮਾਰ ਨੇ ਦੂਜਾ ਤੇ ਸਿਕੰਦਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੱਜਮੈਂਟ ਦੀ ਭੂਮਿਕਾ ਹਰਵਿੰਦਰ ਸਿੰਘ ਹੈੱਡ ਮਾਸਟਰ, ਪ੍ਰਦੀਪ ਸਿੰਘ ਲੈਕਚਰਾਰ ਪੰਜਾਬੀ, ਰਜਨੀ ਬਾਲਾ ਲੈਕਚਰਾਰ ਅੰਗਰੇਜ਼ੀ, ਕਿਰਨਜੀਤ ਕੌਰ ਲੈਕਚਰਾਰ ਬਾਇਓ, ਅਨੂੰ ਗੁਪਤਾ ਲੈਕਚਰਾਰ ਹਿਸਟਰੀ, ਭਾਰਤ ਭੂਸ਼ਣ ਕੰਪਿਊਟਰ ਫੈਕਲਟੀ, ਅਮਨਦੀਪ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ, ਸੀਮਾ ਤਨੇਜਾ ਲੈਕਚਰਾਰ ਕਾਮਰਸ ਨੇ ਨਿਭਾਈ | ਸਰਟੀਫ਼ਿਕੇਟ ਪ੍ਰਬੰਧਨ ਦਾ ਕੰਮ ਸ੍ਰੀਮਤੀ ਸੋਨਿਕਾ ਸਾਇੰਸ ਅਧਿਆਪਕਾ ਤੇ ਗੁਰਪ੍ਰੀਤ ਕੌਰ ਇੰਗਲਿਸ਼ ਅਧਿਆਪਕਾ ਨੇ ਰਜਿਸਟ੍ਰੇਸ਼ਨ ਤੇ ਮੋਮੈਂਟੋ ਤੇ ਰਿਫ਼ਰੈਸਮੈਂਟ ਦੇ ਕੰਮ ਨੂੰ ਸ੍ਰੀਮਤੀ ਸ਼ੈਲੀ ਕੰਪਿਊਟਰ ਫ਼ੈਕਲਟੀ ਤੇ ਮੰਗਤ ਰਾਏ ਨੇ ਨਿਭਾਇਆ |
ਪਿਛਲੀ ਖ਼ਬਰ ਪਰਮਜੀਤ ਕੌਰ ਚਹਿਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਵਿਖੇ ਹੈਂਡਬਾਲ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।