ਮੰਡੀ ਲੱਖੇਵਾਲੀ, 3 ਦਸੰਬਰ (ਮਿਲਖ ਰਾਜ)-ਪੰਜਾਬ ਪਬਲਿਕ ਸਕੂਲ ਲੱਖੇਵਾਲੀ 'ਚ ਚੱਲ ਰਹੇ ਇੰਟਰ ਹਾਊਸ ਖੇਡ ਮੁਕਾਬਲਿਆਂ ਦੇ ਤਹਿਤ ਹੈਂਡਬਾਲ ਦਾ ਮੁਕਾਬਲਾ ਕਰਵਾਇਆ ਗਿਆ | ਸਾਰੇ ਮੈਚ ਬਹੁਤ ਹੀ ਜੋਸ਼ ਤੇ ਉਤਸ਼ਾਹ ਨਾਲ ਖੇਡੇ ਗਏ | ਪਹਿਲਾ ਸੈਮੀਫ਼ਾਈਨਲ ਸਪਰਿੰਗ ਹਾਊਸ ਤੇ ਆਟਮ ਹਾਊਸ ਵਿਚਕਾਰ ਹੋਇਆ, ਜਿਸ 'ਚ ਸਪਰਿੰਗ ਹਾਊਸ ਨੇ ਜਿੱਤ ਹਾਸਿਲ ਕੀਤੀ | ਦੂਜਾ ਸੈਮੀਫ਼ਾਈਨਲ ਵਿੰਟਰ ਤੇ ਸਮਰ ਹਾਊਸ ਵਿਚਾਲੇ ਖੇਡਿਆ ਗਿਆ, ਜਿਸ 'ਚ ਵਿੰਟਰ ਹਾਊਸ ਨੇ ਜਿੱਤ ਪ੍ਰਾਪਤ ਕੀਤੀ | ਫ਼ਾਈਨਲ ਮੈਚ ਵਿੰਟਰ ਹਾਊਸ ਤੇ ਸਪਰਿੰਗ ਹਾਊਸ ਵਿਚਾਲੇ ਹੋਇਆ | ਇਸ ਦੌਰਾਨ ਵਿੰਟਰ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ | ਇਸ ਮੌਕੇ ਪਿ੍ੰਸੀਪਲ ਸੰਜੂ ਬੱਬਰ ਨੇ ਜੇਤੂ ਟੀਮ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਤੇ ਬੱਚਿਆਂ ਨੂੰ ਜਿੱਤ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਤੇ ਮੁਕਾਬਲੇ ਦੀ ਭਾਵਨਾ ਵਧਦੀ ਹੈ | ਸਕੂਲ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਤੋਂ ਇਲਾਵਾ ਮੋਨਿਕਾ ਰਾਣੀ, ਵਿੰਟਰ ਹਾਊਸ ਦੇ ਇੰਚਾਰਜ ਮੈਡਮ ਪਿ੍ਯੰਕਾ, ਡੀ.ਪੀ. ਅਧਿਆਪਕ ਸੁਖਜੀਵਨ ਸਿੰਘ ਹਾਜ਼ਰ ਸਨ, ਜਿਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ |