01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਾਬਾ ਖੇਤਰਪਾਲ ਮੰਦਰ ਕਮੇਟੀ ਦਾ ਕੀਤਾ ਵਿਸਥਾਰ • ਨਿਤਿਨ ਕੁਮਾਰ ਚੇਅਰਮੈਨ ਤੇ ਰਵੀ ਖੁਰਾਣਾ ਉੱਪ ਪ੍ਰਧਾਨ ਬਣੇ

ਅਜੀਤ ਡੈਸਕ 22-10-2025
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਹਰਮਹਿੰਦਰ ਪਾਲ)-ਪੁਰਾਣੀ ਦਾਣਾ ਮੰਡੀ ਸਥਿਤ ਬਾਬਾ ਖੇਤਰਪਾਲ ਮੰਦਰ ਵਿਚ ਪ੍ਰਧਾਨ ਡੱਬੂ ਸ਼ਰਮਾ ਦੀ ਅਗਵਾਈ ਅਤੇ ਮਾਤਾ ਗੁੰਨੋ ਦੇਵੀ ਦੀ ਸਰਪ੍ਰਸਤੀ ਹੇਠ ਮੰਦਰ ਕਮੇਟੀ ਵਿਚ ਵਿਸਥਾਰ ਕੀਤਾ ਗਿਆ | ਇਸ ਮੌਕੇ ਨਿਤਿਨ ਕੁਮਾਰ ਨੂੰ ਬਾਬਾ ਖੇਤਰਪਾਲ ਮੰਦਰ ਕਮੇਟੀ ਦਾ ਚੇਅਰਮੈਨ ਅਤੇ ਰਵੀ ਖੁਰਾਣਾ ਨੂੰ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਨਾਲ ਹੀ ਕੁਝ ਹੋਰ ਮੈਂਬਰਾਂ ਨੂੰ ਵੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਜੀਵਨ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਹੋਰ ਵੀ ਵਿਸਥਾਰ ਕੀਤਾ ਜਾਵੇਗਾ | ਇਸ ਮੌਕੇ ਬਿੱਲਾ ਮੰਡੇਰ, ਲਾਲਾ ਮੰਡੇਰ, ਕਪਿਲ, ਮੰਗਾ, ਪਿ੍ੰਸ, ਰਾਜੂ, ਸਿਕੰਦਰ, ਮਨਵੀਰ ਔਲਖ, ਅਸ਼ੋਕ ਐੱਮ.ਸੀ., ਡਾ. ਸਾਗਰ ਰਤਨ, ਸੰਜੀਵ ਖੁਰਾਣਾ, ਪ੍ਰਵੀਨ ਕੁਮਾਰ ਪਿੰਨੀ, ਪਵਨ ਖੁਰਾਣਾ, ਰਾਜਿੰਦਰ ਖੁਰਾਣਾ, ਚਿੜੀਆ ਸ਼ਰਮਾ, ਪਵਨ ਸ਼ਰਮਾ, ਡੱਬੂ ਛਾਬੜਾ ਅਤੇ ਬ੍ਰਾਹਮਣ ਸਭਾ ਤੋਂ ਕਈ ਮੈਂਬਰ ਪ੍ਰਧਾਨ ਕੇਵਲ ਸ਼ਰਮਾ, ਬਲਜਿੰਦਰ ਸ਼ਰਮਾ, ਬੀਰਬਲ ਸ਼ਰਮਾ, ਰਾਕੇਸ਼, ਸਤਪਾਲ ਮੁਜਰਾਲ, ਤਰਸੇਮ ਮੁਜਰਾਲ, ਸੁਰਜੀਤ ਸਮੇਤ ਹੋਰ ਕਈ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦਿਵਯ ਦੀਵਾਲੀ ਮਨਾਈ ਅਗਲੀ ਖ਼ਬਰ ¸ ਕਿੱਕ ਬਾਕਸਿੰਗ ਅੰਡਰ-17 ਵਰਗ ¸ ਸਿਮਰਨਜੀਤ ਨੇ ਕੌਮੀ ਪੱਧਰ 'ਤੇ ਜਿੱਤਿਆ ਸੋਨ ਤਗਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।