01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੇਵਾ ਮੁਕਤ 46 ਕਰਮਚਾਰੀਆਂ ਤੇ ਅਧਿਕਾਰੀਆਂ ਦਾ ਜਨਮ ਦਿਨ ਮਨਾਇਆ

ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਪੈਨਸ਼ਨਜ਼ ਭਵਨ ਵਿਚ ਸਤੰਬਰ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 46 ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਜਨਮ ਦਿਨ ਮਨਾਇਆ ਗਿਆ। ਇਨ੍ਹਾਂ ਆਏ ਮਹਿਮਾਨਾਂ ਦਾ ਬਿਸ਼ਨ ਕੁਮਾਰ ਅਰੋੜਾ, ਜੰਗੀਰ ਕੌਰ ਬਰਾੜ, ਗੁਰਦੇਵ ਸਿੰਘ ਭਾਣਾ ਅਤੇ ਉਪਿੰਦਰ ਪਾਲ ਸਿੰਘ ਟੋਨੀ ਨੇ ਸਵਾਗਤ ਕੀਤਾ।

ਵੀਰਵਾਰ, 1 ਅਕਤੂਬਰ, 2026 01-10-2026
ਫ਼ਰੀਦਕੋਟ, 30 ਸਤੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫ਼ਰੀਦਕੋਟ ਵਲੋਂ ਪੈਨਸ਼ਨਜ਼ ਭਵਨ ਵਿਚ ਸਤੰਬਰ ਮਹੀਨੇ ਵਿਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 46 ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਜਨਮ ਦਿਨ ਮਨਾਇਆ ਗਿਆ। ਇਨ੍ਹਾਂ ਆਏ ਮਹਿਮਾਨਾਂ ਦਾ ਬਿਸ਼ਨ ਕੁਮਾਰ ਅਰੋੜਾ, ਜੰਗੀਰ ਕੌਰ ਬਰਾੜ, ਗੁਰਦੇਵ ਸਿੰਘ ਭਾਣਾ ਅਤੇ ਉਪਿੰਦਰ ਪਾਲ ਸਿੰਘ ਟੋਨੀ ਨੇ ਸਵਾਗਤ ਕੀਤਾ। ਵਿਸ਼ੇਸ਼ ਤੌਰ ’ਤੇ ਜਨਮ ਦਿਵਸ ਮਨਾਉਣ ਆਈਆਂ ਸ਼ਖ਼ਸੀਅਤਾਂ ਵਿਚ ਇੰਜ. ਸ਼ਵਿੰਦਰ ਕੁਮਾਰ ਬਜਾਜ, ਇੰਜ: ਬਾਜ ਸਿੰਘ, ਇੰਜ: ਅਜਮੇਰ ਸਿੰਘ, ਜਸਪਾਲ ਸਿੰਘ ਬਰਾੜ, ਬਿੰਦੂ ਬਾਲਾ, ਮਾਸਟਰ ਪਰਮਾਨੰਦ, ਅਮਰਜੀਤ ਸਿੰਘ ਵਾਲੀਆ, ਮਨੋਹਰ ਸਿੰਘ ਧੁੰਨਾ ਅਤੇ ਗੁਰਤੇਜ ਕੌਰ ਧਾਲੀਵਾਲ ਸ਼ਾਮਿਲ ਸਨ। ਮਾਸਟਰ ਪਰਮਾਨੰਦ ਨੇ ਪੜਪੋਤਰੇ ਰਿਹਾਨ ਅਰੋੜਾ ਦੇ ਜਨਮ ਦੀ ਖੁਸ਼ੀ ਵਿਚ ਸੰਸਥਾ ਨੂੰ ਆਮ ਮਾਇਕ ਸਹਾਇਤਾ ਤੋਂ ਇਲਾਵਾ 51000 ਰੁਪਏ ਸਹਾਇਤਾ ਕੀਤੀ। ਮਾਸਟਰ ਪਰਮਾਨੰਦ ਦੀ ਬੇਟੀ ਨੀਲਮ ਵਾਸਤਵ ਨੇ ਵੀ ਪਿਤਾ ਦੇ ਜਨਮ ਦਿਨ ਦੀ ਖੁਸ਼ੀ ਵਿਚ 2100 ਰੁਪਏ ਸੰਸਥਾ ਨੂੰ ਭੇਟ ਕੀਤੇ। ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਦਰਸ਼ਨ ਸਿੰਘ ਵਿਰਦੀ, ਜਗਜੀਤ ਸਿੰਘ, ਜਗਪਾਲ ਸਿੰਘ ਬਰਾੜ ਅਤੇ ਇੰਦੂ ਬਾਲਾ ਨੇ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਸ਼ਾਂ ਪੇਸ਼ ਕਰਕੇ ਖੂਬ ਰੰਗ ਬੰਨਿ੍ਆ। ਮੰਚ ਸੰਚਾਲਨ ਜਗਤਾਰ ਸਿੰਘ ਗਿੱਲ ਨੇ ਕੀਤਾ। ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 2012 ਮੈਂਬਰ ਬਣ ਚੁੱਕੇ ਹਨ ਅਤੇ ਕਈ ਮੈਂਬਰਾਂ ਨੂੰ ਇਸ ਸੰਸਥਾ ਵਲੋਂ 15.50 ਕਰੋੜ ਤੋਂ ਉੱਪਰ ਦੇ ਰੁਲੇ ਹੋਏ ਬਕਾਏ ਬਹਾਲ ਕਰਵਾਏ ਗਏ ਹਨ। ਉਨ੍ਹਾਂ ਡੀ ਏ ਸਬੰਧੀ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਇਸ ਵਿਚ ਪਾਏ ਜਾ ਰਹੇ ਅੜੱਕਿਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਪੁੱਛੇ ਗਏ। ਲੈਕਚਰਾਰ ਜਸਬੀਰ ਸਿੰਘ ਅਤੇ ਬਿੰਦੂ ਬਾਲਾ ਨੇ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ। ਇਸ ਸਬੰਧੀ ਇੰਜ: ਬਲਵੰਤ ਰਾਏ ਗੱਖੜ, ਇੰਜ: ਜੀਤ ਸਿੰਘ ਅਤੇ ਕਿਰਨ ਬਾਲਾ ਝਾਂਜੀ ਨੇ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿਚ ਮਹੀਨਾ ਸਤੰਬਰ ਦੌਰਾਨ ਸਵਰਗਵਾਸ ਹੋਏ ਈਸ਼ਵਰ ਦਾਸ, ਸੁਰਜੀਤ ਸਿੰਘ ਭਾਣਾ ਅਤੇ ਬਲਜੀਤ ਸਿੰਘ ਮੈਂਬਰਾਂ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਸਮਾਗਮ ਨੂੰ ਚਾਰ ਚੰਨ ਲਾਉਣ ਲਈ ਸਰਬ ਮਨੋਹਰ ਸਿੰਘ ਦੀਪ, ਮੱਘਰ ਸਿੰਘ ਰੰਧਾਵਾ, ਸੁਖਦੇਵ ਸਿੰਘ ਚਰਨ, ਮਨਜੀਤ ਇੰਦਰ ਸਿੰਘ ਵਾਲੀਆ, ਪਰਮਿੰਦਰ ਪਾਲ ਸੇਠੀ ਆਦਿ ਨੇ ਮੁੱਖ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ‘ਸੰਡੇ ਸਾਈਕਲ ਰਾਈਡ’ 4 ਨੂੰ ਅਗਲੀ ਖ਼ਬਰ ਜ਼ੋਨਲ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ ਐਚ.ਐਸ. ਹਾਈ ਸਕੂਲ ਨੇ ਮੱਲਾਂ ਮਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।