01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

¸ ਕਿੱਕ ਬਾਕਸਿੰਗ ਅੰਡਰ-17 ਵਰਗ ¸ ਸਿਮਰਨਜੀਤ ਨੇ ਕੌਮੀ ਪੱਧਰ 'ਤੇ ਜਿੱਤਿਆ ਸੋਨ ਤਗਮਾ <br/>

ਅਜੀਤ ਡੈਸਕ 22-10-2025
ਮੰਡੀ ਕਿੱਲਿਆਂਵਾਲੀ, 21 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਫਤੂਹੀਵਾਲਾ ਦੇ ਕਿਸਾਨ ਰਣਜੀਤ ਸਿੰਘ ਦੀ ਇਕਲੌਤੀ ਪੁੱਤਰੀ ਸਿਮਰਨਜੀਤ ਕੌਰ ਕਿੱਕ ਬਾਕਸਿੰਗ 'ਚ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ | ਉਸ ਨੇ ਸੋਲਨ (ਹਿਮਾਚਲ ਪ੍ਰਦੇਸ਼) 'ਚ ਹੋਏ ਅੰਡਰ-17 ਵਰਗ 'ਚ ਕੌਮੀ ਪੱਧਰ ਦੇ ਮੁਕਾਬਲੇ 'ਚ ਸੋਨੇ ਦਾ ਤਗ਼ਮਾ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ | ਵੱਡੀ ਲਗਨ ਤੇ ਖੇਡ ਪ੍ਰਤਿਭਾ ਨਾਲ ਉਸ ਨੇ ਛੋਟੀ ਉਮਰੇ ਹੀ ਜ਼ਿਲ੍ਹਾ ਪੱਧਰ 'ਤੇ 11, ਸੂਬਾ ਪੱਧਰ 'ਤੇ 10 ਅਤੇ ਕੌਮੀ ਪੱਧਰ 'ਤੇ ਇਕ ਸੋਨਾ ਤੇ ਇਕ ਕਾਂਸੀ ਸਣੇ ਕੁੱਲ 24 ਤਗ਼ਮੇ ਜਿੱਤ ਚੁੱਕੀ ਹੈ | ਵੱਡੀ ਗੱਲ ਇਹ ਹੈ ਕਿ ਸਰਹੱਦੀ ਪੇਂਡੂ ਖਿੱਤੇ ਦੇ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸਿਮਰਨਜੀਤ ਕੌਰ ਨੇ ਬਿਨਾਂ ਕਿਸੇ ਵੱਡੀਆਂ ਸਹੂਲਤਾਂ ਦੇ ਇਹ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ | ਸਕੂਲ ਵੈਨ ਜ਼ਰੀਏ ਆਪਣੀ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਦੇ ਉਸ ਦੇ ਪਿਤਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੂਰਾ ਧਿਆਨ ਇਕਲੌਤੀ ਪੁੱਤਰੀ ਦੇ ਖੇਡਾਂ 'ਚ ਸਫ਼ਲ ਭਵਿੱਖ ਬਣਾਉਣ 'ਤੇ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਿੱਲਿਆਂਵਾਲੀ ਦੀ ਪਿ੍ੰਸੀਪਲ ਕੰਵਲਪ੍ਰੀਤ ਕੌਰ, ਡੀ.ਪੀ.ਈ. ਬਲਜਿੰਦਰਪਾਲ ਸਿੰਘ ਤੇ ਪੀ.ਟੀ.ਆਈ. ਰੁਪਿੰਦਰ ਕੌਰ ਵਲੋਂ ਹੋਣਹਾਰ ਖਿਡਾਰਨ ਸਿਮਰਨਜੀਤ ਕੌਰ, ਉਸ ਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਗੁਰਦੀਪ ਕੌਰ ਨੂੰ ਉਚੇਚੇ ਤੌਰ 'ਤੇ ਸਕੂਲ 'ਚ ਸਨਮਾਨਿਤ ਕੀਤਾ ਗਿਆ | ਬੁਲੰਦ ਇਰਾਦਿਆਂ ਵਾਲੀ ਸਿਮਰਨਜੀਤ ਕੌਰ ਕਹਿੰਦੀ ਹੈ ਕਿ ਉਹ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਪ੍ਰਾਪਤੀਆਂ ਕਰਕੇ ਪੰਜਾਬ ਪੁਲਿਸ ਵਿਚ ਡੀ.ਐੱਸ.ਪੀ. ਦੀ ਨੌਕਰੀ ਹਾਸਿਲ ਕਰਨ ਦੀ ਇੱਛਾ ਰੱਖਦੀ ਹੈ |

ਪਿਛਲੀ ਖ਼ਬਰ ਬਾਬਾ ਖੇਤਰਪਾਲ ਮੰਦਰ ਕਮੇਟੀ ਦਾ ਕੀਤਾ ਵਿਸਥਾਰ • ਨਿਤਿਨ ਕੁਮਾਰ ਚੇਅਰਮੈਨ ਤੇ ਰਵੀ ਖੁਰਾਣਾ ਉੱਪ ਪ੍ਰਧਾਨ ਬਣੇ ਅਗਲੀ ਖ਼ਬਰ ਰਜਿੰਦਰਾ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਅਧਿਆਪਕਾਂ ਨੂੰ ਤੋਹਫ਼ੇ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।