30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੇ ਡਾ. ਜਸਵਿੰਦਰ ਸਿੰਘ ਮੁੜ ਪ੍ਰਧਾਨ ਬਣੇ

ਅਜੀਤ ਡੈਸਕ 22-10-2025
ਬਾਜਾਖਾਨਾ, 21 ਅਕਤੂਬਰ (ਜਗਦੀਪ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮਹੀਨਾਵਾਰ ਮੀਟਿੰਗ ਪਿੰਡ ਲੰਬਵਾਲੀ ਵਿਖੇ ਹੋਈ | ਜਿਸ ਵਿਚ ਸਰਵੇਸ਼ ਦਿਵਿਆ ਹਸਪਤਾਲ ਦੀ ਟੀਮ ਡਾ. ਸਤਵਿੰਦਰ ਸਿੰਘ ਫ਼ੂਲਕਾ ਅਤੇ ਦਰਸ਼ਨ ਸਿੰਘ ਮਾਰਕੀਟਿੰਗ ਹੈਡ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਆਪਣੇ ਹਸਪਤਾਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਡਾਕਟਰ ਫੂਲਕਾ ਨੇ ਲੈਪਰੋਸਕੋਪੀ ਤੇ ਸਰਜਰੀ ਬਾਰੇ ਜਾਣਕਾਰੀ ਦਿੱਤੀ | ਸਰਵੇਸ਼ ਦਿਵਿਆ ਹਸਪਤਾਲ ਵਲੋਂ ਸਾਰੇ ਸਾਥੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਡਾ. ਅੰਮਿ੍ਤਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ¢ ਡਾ. ਵਰਿੰਦਰ ਸਿੰਘ ਨੇ ਸੈਕਟਰੀ ਰਿਪੋਰਟ ਪੜ੍ਹੀ ਜਿਸ ਨੂੰ ਸਾਰੇ ਸਾਥੀਆਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ¢ ਡਾ. ਮਹਿੰਦਰ ਸਿੰਘ ਨੇ ਲੇਖਾ ਜੋਖਾ ਦੀ ਰਿਪੋਰਟ ਸਾਥੀਆਂ ਨੂੰ ਪੜ੍ਹ ਕੇ ਸੁਣਾਈ ਅਤੇ ਉਸ ਨੂੰ ਵੀ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ¢ ਇਸ ਮੌਕੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਸਾਥੀਆਂ ਨੂੰ ਨਵੀ ਕਮੇਟੀ ਚੁਣਨ ਲਈ ਆਏ ਹੋਏ ਆਬਜਰਵਰ ਡਾ. ਜਸਵਿੰਦਰ ਸਿੰਘ ਖੀਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਸਰਾਜ ਖਾਨ ਜ਼ਿਲ੍ਹਾ ਜਨਰਲ ਸੈਕਟਰੀ ਨੇ ਸਾਥੀਆਂ ਨੂੰ ਕਿਹਾ ਕਿ ਸਾਰੇ ਸਾਥੀਆਂ ਨੇ ਪੁਰਾਣੀ ਹੀ ਕਮੇਟੀ ਨੂੰ ਮੁੜ ਬਹਾਲ ਕਰਨ ਦੀ ਪੇਸ਼ਕਸ਼ ਦਿੱਤੀ ਅਤੇ ਸਾਥੀਆਂ ਨੇ ਹੱਥ ਖੜੇ ਕਰ ਕੇ ਨਵੀ ਕਮੇਟੀ ਨੂੰ ਪ੍ਰਵਾਨਗੀ ਦਿੱਤੀ | ਜਿਸ ਵਿਚ ਡਾ. ਜਸਵਿੰਦਰ ਸਿੰਘ ਗਿੱਲ ਮੁੜ ਬਲਾਕ ਪ੍ਰਧਾਨ, ਡਾ. ਮਹਿੰਦਰ ਸਿੰਘ ਖਜ਼ਾਨਚੀ, ਡਾ. ਵਰਿੰਦਰ ਸਿੰਘ ਜਨਰਲ ਸੈਕਟਰੀ, ਡਾ. ਜਰਨੈਲ ਸਿੰਘ ਡੋਡ ਜ਼ਿਲ੍ਹਾ ਡੇਲੀਗੇਟ, ਡਾ. ਅਮਰਜੀਤ ਸਿੰਘ ਜ਼ਿਲ੍ਹਾ ਡੇਲੀਗੇਟ, ਡਾ. ਸੁਖਦੇਵ ਸਿੰਘ ਚੇਅਰਮੈਨ, ਡਾ. ਸੁਖਪਾਲ ਸਿੰਘ ਵਾੜਾ ਭਾਈ ਕਾ ਸੀਨੀਅਰ ਮੀਤ ਪ੍ਰਧਾਨ, ਡਾ. ਜਗਸੀਰ ਸਿੰਘ ਮੀਤ ਪ੍ਰਧਾਨ, ਡਾ. ਸਤਵਿੰਦਰ ਸਿੰਘ ਮੀਤ ਪ੍ਰਧਾਨ, ਡਾ. ਸ਼ਾਮ ਸਿੰਘ ਵਾੜਾ ਭਾਈ ਕਾ ਸਰਪ੍ਰਸਤ, ਡਾ. ਬਲਵੀਰ ਸਿੰਘ ਸਲਾਹਕਾਰ, ਡਾ. ਗੁਲਸ਼ਨ ਕੁਮਾਰ ਡੋਡ ਸਲਾਹਕਾਰ, ਡਾ. ਕੁਲਦੀਪ ਸਿੰਘ ਸਹਾਇਕ ਜਨਰਲ ਸੈਕਟਰੀ, ਡਾ. ਠਾਣਾ ਸਿੰਘ ਪ੍ਰੈਸ ਸਕੱਤਰ, ਡਾ. ਭਗਵਾਨ ਸਿੰਘ ਸਹਾਇਕ ਖਜ਼ਾਨਚੀ, ਡਾ. ਜਸਪਾਲ ਸਿੰਘ ਸਲਾਹਕਾਰ, ਡਾ. ਅਮਨਦੀਪ ਕÏਰ ਮੀਤ ਪ੍ਰਧਾਨ ਵੋਮੈਨ ਵਿੰਗ, ਡਾ. ਪਵਿੱਤਰ ਸਿੰਘ ਮੁੱਖ ਬੁਲਾਰਾ ਸਟੇਜ ਸੈਕਟਰੀ ਆਦਿ ਅਹੁਦੇ ਬਹਾਲ ਕੀਤੇ ਗਏ | ਡਾ. ਜਸਵਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਨੇ ਸਾਥੀਆਂ ਦਾ ਇਸ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ¢ ਇਸ ਮÏਕੇ ਡਾ. ਨਿਰਮਲ ਕੁਮਾਰ, ਡਾ. ਗੁਰਦੀਪ ਸਿੰਘ, ਡਾ. ਪਰਮ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਭੋਲਾ ਸਿੰਘ, ਡਾ. ਅਮਰੀਕ ਸਿੰਘ, ਡਾ. ਸੁਖਮੰਦਰ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਹਿੰਦਪਾਲ ਸਿੰਘ, ਡਾ. ਜਸਵੀਰ ਸਿੰਘ, ਡਾ. ਸ਼ਿਵਰਾਜ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਆਦਿ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੈਦੇਕੇ 'ਚੋਂ ਪੰਜ ਕੰਪਿਊਟਰ, ਪਿ੍ੰਟਰ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਦੀਵਾਲੀ ਦੀਆਂ ਰੌਣਕਾਂ ਨੇ ਸ਼ਹਿਰ ਦੀ ਖ਼ੂਬਸੂਰਤੀ 'ਚ ਕੀਤਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।