16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਗੁਰੂ ਨਾਨਕ ਕਾਲਜ ਵਿਖੇ 7 ਰੋਜ਼ਾ ਸ਼ਖ਼ਸੀਅਤ ਵਿਕਾਸ ਪੋ੍ਰਗਰਾਮ ਸਮਾਪਤ

ਅਜੀਤ ਡੈਸਕ 25-09-2025
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੱਤ ਰੋਜ਼ਾ ਸ਼ਖ਼ਸੀਅਤ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਜ਼ਰੂਰੀ ਸੰਚਾਰ, ਰੁਜ਼ਗਾਰ ਯੋਗਤਾ ਅਤੇ ਪੇਸ਼ੇਵਰ ਹੁਨਰਾਂ ਸੰਬੰਧੀ ਜਾਣੂ ਕਰਵਾਉਣਾ ਸੀ | ਇਸ ਮੌਕੇ ਮੁੱਖ ਬੁਲਾਰੇ ਰੁਬੀਨਾ ਡੈਨੀਅਲ ਨੇ ਰੁਜ਼ਗਾਰ ਯੋਗਤਾ ਹੁਨਰ, ਇੰਟਰਵਿਊ ਤਕਨੀਕਾਂ, ਸੰਚਾਰ, ਨਿੱਜੀ ਸ਼ਿੰਗਾਰ, ਸੀਵੀ ਡਿਜ਼ਾਈਨਿੰਗ, ਤਨਖ਼ਾਹ ਗੱਲਬਾਤ, ਆਲੋਚਨਾਤਮਕ ਸੋਚ ਅਤੇ ਸਮੱਸਿਆ-ਹੱਲ ਰਣਨੀਤੀਆਂ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸਮਝਾਉਣ ਲਈ ਸੈਸ਼ਨ ਕਰਵਾਏ ਗਏ | ਮਾਈ ਸ਼ੀਲਡ ਵਰਗੀਆਂ ਗਤੀਵਿਧੀਆਂ ਅਤੇ ਸਰੀਰਕ ਭਾਸ਼ਾ ਤੇ ਪੇਸ਼ਕਾਰੀ 'ਤੇ ਵਿਹਾਰਕ ਅਭਿਆਸਾਂ ਨੇ ਵਿਦਿਆਰਥੀਆਂ ਨੂੰ ਸਰਗਰਮ ਰੱਖਿਆ | ਇਹ ਪ੍ਰੋਗਰਾਮ ਇਕ ਰੀਕੈਪ ਸੈਸ਼ਨ ਨਾਲ ਸਮਾਪਤ ਹੋਇਆ, ਜਿਸ ਨੇ ਹਫ਼ਤੇ ਦੀ ਸਿੱਖਿਆ ਨੂੰ ਹੋਰ ਮਜ਼ਬੂਤ ਕੀਤਾ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਵਲੋਂ ਸ੍ਰੀਮਤੀ ਡੈਨੀਅਲ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਿਸ਼ਵਾਸ, ਹੁਨਰ ਅਤੇ ਸਮੁੱਚੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਯੋਗਦਾਨ ਪਾਇਆ |
ਪਿਛਲੀ ਖ਼ਬਰ ਸੇਵਾ ਸੁਸਾਇਟੀ ਅਤੇ ਜ਼ਿਲ੍ਹਾ ਯੁਵਾ ਮੋਰਚਾ ਨੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕੀਟਨਾਸ਼ਕਾਂ ਦੀ ਸੁਚੱਜੀ ਤੇ ਸੁਰੱਖਿਅਤ ਵਰਤੋਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।