ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਜੈਤੋ ਮੁਕੰਮਲ ਰਿਹਾ ਬੰਦ ਜਥੇਬੰਦੀਆਂ ਨੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧੀ ਕੀਤੀ ਨਾਅਰੇਬਾਜ਼ੀ
ਜੈਤੋ, 15 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਜੈਤੋ ਮੁਕੰਮਲ ਰੂਪ ਵਿਚ ਬੰਦ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਵਲੋਂ ਜੈਤੋ ਦੇ ਕੋਟਕਪੂਰਾ ਚੌਂਕ ਵਿਚ ਧਰਨਾ ਲਗਾ ਕੇ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਜੈਤੋ, 15 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਜੈਤੋ ਮੁਕੰਮਲ ਰੂਪ ਵਿਚ ਬੰਦ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਵਲੋਂ ਜੈਤੋ ਦੇ ਕੋਟਕਪੂਰਾ ਚੌਂਕ ਵਿਚ ਧਰਨਾ ਲਗਾ ਕੇ ਮਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਜਥੇਬੰਦੀ ਦੇ ਆਗੂ ਨੱਥਾ ਸਿੰਘ ਰੋੜੀਕਪੂਰਾ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਸਥਾਨਕ ਕੋਟਕਪੂਰਾ ਦੇ ਚੌਂਕ ਵਿਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਕਾਲੀ ਦਲ ਵਾਰਿਸ ਪੰਜਾਬ ਦੇ, ਯਾਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਡਕੌਂਦਾ ਧਨੇਰ ਗਰੁੱਪ, ਜਸਪ੍ਰੀਤ ਸਿੰਘ ਜ਼ਿਲ੍ਹਾ ਸੰਗਠਨ ਬੀਕੇਯੂ ਉਗਰਾਹਾਂ, ਮਨਪ੍ਰੀਤ ਸਿੰਘ ਖਾਲਸਾ ਦਮਦਮੀ ਟਕਸਾਲ, ਸੁਖਵੀਰ ਸਿੰਘ ਕੋਠੇ ਹਜੂਰੇ ਵਾਲੇ ਪੰਜਾਬ ਸਟੂਡੈਂਟਸ ਯੂਨੀਅਨ, ਗੁਰਜੀਤ ਸਿੰਘ ਕੁੱਲ ਹਿੰਦ ਕਿਸਾਨ ਮਹਾਂ ਸਭਾ, ਨਛੱਤਰ ਸਿੰਘ ਸੂਬਾ ਪ੍ਰਧਾਨ ਕਿਸਾਨ ਯੂਨੀਅਨ ਮਾਲਵਾ, ਸਰਦੂਲ ਸਿੰਘ ਕਾਸਮ ਭੱਟੀ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਜਨਰਲ ਸਕੱਤਰ, ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਕ੍ਰਾਂਤੀਕਾਰੀ ਕਿਸਾਨ, ਯੂਨੀਅਨ ਸੁਰਜੀਤ ਫੂਲ ਗਰੁੱਪ, ਅੰਗਰੇਜ਼ ਸਿੰਘ ਗੋਰਾ ਮੱਤਾ ਪੇਂਡੂ ਮਜ਼ਦੂਰ ਯੂਨੀਅਨ, ਗੁਰਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਡਕੌਂਦਾ, ਨੈਬ ਸਿੰਘ ਭਗਤੂਆਣਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫੂਲ ਗਰੁੱਪ ਸਰਗਰਮ ਵਰਕਰ, ਗੁਰਮੀਤ ਸਿੰਘ ਦਬੜ੍ਹੀਖਾਨਾ ਜ਼ਿਲ੍ਹਾ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਬਾਬਾ ਹਜੂਰ ਦਾਸ ਭਗਤੂਆਣਾ ਅਪੰਗ ਸੁਅੰਗ ਯੂਨੀਅਨ ਸਰਪ੍ਰਸਤ, ਸੁਰਜੀਤ ਸਿੰਘ ਸਿੱਧੂ ਪੁਰ ਬਲਾਕ ਪ੍ਰਧਾਨ ਜੈਤੋ, ਕਾਲਾ ਸ਼ਰਮਾ ਜੈਤੋ, ਬਾਬਾ ਬੂਟਾ ਸਿੰਘ ਜੋਧਪੁਰੀ, ਐਡਵੋਕੇਟ ਅਵਤਾਰ ਸਿੰਘ ਸੰਧਵਾਂ, ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਯੂਨੀਅਨ ਸਿੱਧੂਪੁਰ, ਹਰਪਾਲ ਸਿੰਘ ਡੇਲਿਆਂ ਵਾਲੀ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਬਲਵਿੰਦਰ ਸਿੰਘ ਸਾਬਕਾ ਐਮ.ਸੀ ਜੈਤੋ ਅਤੇ ਰਾਜਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਆਦਿ ਬੁਲਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਦੇ ਅਸਤੀਫ਼ੇ ਦੀ ਮੰਗ, ਪੰਜਾਬ ਦੇ ਡੀ.ਜੀ.ਪੀ. ਦੀ ਤਬਦੀਲੀ ਅਤੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲਾਲੀ ਬਾਦਲ, ਗੁਰਤੇਗਪਾਲ ਸਿੰਘ ਸੀਰਾ, ਕੌਂਸਲਰ ਗੁਰਚਰਨ ਸਿੰਘ ਜੈਤੋ, ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸਾਬਕਾ ਸਰਪੰਚ ਜਸਵਿੰਦਰ ਸਿੰਘ ਸੰਮੀ ਭਗਤੂਆਣਾ ਆਦਿ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਆਗੂ ਤੇ ਲੋਕ ਮੌਜੂਦ ਸਨ ।