28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬੀ 'ਵਰਸਿਟੀ ਵਿਖੇ 11ਵਾਂ ਨੋਰ੍ਹਾ ਰਿਚਰਡਜ ਥੀਏਟਰ ਫ਼ੈਸਟੀਵਲ ਸਮਾਪਤ

ਅਜੀਤ ਡੈਸਕ 10-12-2025
ਪਟਿਆਲਾ, 9 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਯੁਵਕ ਭਲਾਈ ਵਿਭਾਗ ਪੰਜਾਬੀ ਯੂਨੀਵਰਸਿਟੀ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਇਆ ਗਿਆ 11ਵਾਂ ਸੱਤ ਦਿਨਾਂ ਨੋਰ੍ਹਾ ਰਿਚਰਡਜ ਥੀਏਟਰ ਫ਼ੈਸਟੀਵਲ 'ਗਿਲੀਗੁਡੂ' ਨਾਟਕ ਦੀ ਸਫਲ ਪੇਸ਼ਕਾਰੀ ਨਾਲ਼ ਸਮਾਪਤ ਹੋ ਗਿਆ | ਇਸ ਨਾਟਕ ਰੂਪਾਂਤਰ ਤੇ ਨਿਰਦੇਸ਼ਨ ਪੰਜਾਬੀ ਰੰਗਮੰਚ ਤੇ ਫ਼ਿਲਮ ਕਲਾਕਾਰ ਡਾ. ਲੱਖਾ ਲਹਿਰੀ ਨੇ ਕੀਤਾ | ਸਾਰਥਕ ਰੰਗਮੰਚ ਪਟਿਆਲਾ ਦੀ ਇਸ ਪੇਸ਼ਕਾਰੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਨਵੀਂ ਪੀੜ੍ਹੀ ਨੂੰ ਇਕ ਸਮਾਜਿਕ ਸੁਨੇਹਾ ਵੀ ਦਿੱਤਾ | ਇਹ ਨਾਟਕ ਦੋ ਸੇਵਾਮੁਕਤ ਬਜ਼ੁਰਗਾਂ ਦੀ ਕਹਾਣੀ ਸੀ, ਜੋ ਆਪਣੀ-ਆਪਣੀ ਜ਼ਿੰਦਗੀ ਅਲੱਗ-ਅਲੱਗ ਢੰਗ ਨਾਲ ਜੀਅ ਰਹੇ ਹਨ | ਦੋਨਾਂ ਦੇ ਘਰੇਲੂ ਹਾਲਾਤ ਬਿਲਕੁਲ ਵੱਖਰੇ-ਵੱਖਰੇ ਹਨ | ਨਾਟਕ 'ਚ ਦੱਸਿਆ ਗਿਆ ਕਿ ਕਿਵੇਂ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਘਰਾਂ 'ਚ ਸਨਮਾਨ ਨਾ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਇਕੱਲਤਾ ਨਾਲ ਛੱਡ ਦਿੰਦੀ ਹੈ | ਨੌਜਵਾਨ ਪੀੜ੍ਹੀ ਜਿੱਥੇ ਆਪਣੇ ਸਿਧਾਂਤਾਂ ਤੇ ਸ਼ਰਤਾਂ ਨਾਲ ਆਪਣਾ ਜੀਵਨ ਬਤੀਤ ਕਰਦੀ ਹੈ, ਉੱਥੇ ਬਜ਼ੁਰਗ ਆਪਣੀਆਂ ਪੁਰਾਣੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ | ਨਾਟਕ 'ਚ ਗੁਰਦਿੱਤ ਪਹੇਸ, ਫਤਹਿ ਸੋਹੀ, ਸਿਮਰਜੀਤ, ਵਿਸ਼ਾਲ ਸੋਨਵਾਲ, ਕੁੰਵਰਜੀਤ ਸਿੰਘ, ਨੈਨਸੀ, ਉੱਤਮ ਦਰਾਲ ਅਤੇ ਹੁਸਨ ਕਲੇਰ ਨੇ ਆਪਣੀਆਂ ਭੂਮਿਕਾਵਾਂ ਨਾਲ ਇਨਸਾਫ਼ ਕੀਤਾ | ਕਲਾਤਮਕ ਰੌਸ਼ਨੀ ਪ੍ਰਭਾਵ ਪ੍ਰੀਤ ਕਾਰਖਲ ਨੇ ਦਿੱਤੇ | ਸੰਗੀਤ ਦਾ ਸੰਚਾਲਨ ਕੁਲਤਰਨ ਗਿੱਲ ਨੇ ਕੀਤਾ | ਇਸ ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਨੇ ਨਾਟਕ ਨੂੰ ਅਜੋਕੇ ਸਮਾਜ ਲਈ ਜ਼ਰੂਰੀ ਤੇ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਵਾਲਾ ਕਾਰਜ ਦੱਸਿਆ | ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕੰਵਲਜੀਤ ਢੀਂਡਸਾ ਨੇ ਨਾਟਕ ਤੇ ਇਸ ਦੀ ਸਮਰੱਥਾ ਦੀ ਸ਼ਲਾਘਾ ਕੀਤੀ ਅਤੇ ਕਲਾ ਭਵਨ ਆਡੀਟੋਰੀਅਮ ਨੂੰ ਨਵੀਂ ਦਿੱਖ ਦੇਣ ਬਾਰੇ ਵੀ ਐਲਾਨ ਕੀਤਾ | ਡਾ. ਭੀਮਇੰਦਰ ਸਿੰਘ ਨੇ ਦੋਨਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ. ਗਗਨ ਥਾਪਾ, ਡਾ. ਕੁਲਦੀਪ ਕੌਰ, ਡਾ. ਰਵੀ ਕੁਮਾਰ ਅਨੂੰ, ਅਮਰਿੰਦਰ ਬਜਾਜ, ਬਲਕਰਨ ਬਰਾੜ , ਦਲਜੀਤ ਡਾਲੀ, ਡਾ. ਸੁਰਜੀਤ ਭੱਟੀ, ਡਾ. ਕੁਮਕੁਮ ਬਜਾਜ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਦੱਸਿਆ |
ਪਿਛਲੀ ਖ਼ਬਰ ਰਾਜਿੰਦਰਾ ਹਸਪਤਾਲ ਦੇ ਕਾਰਡੀਉਲੋਜੀ ਵਿਭਾਗ ਨੇ ਨੌਜਵਾਨ ਦੀ ਜਾਨ ਬਚਾਈ ਅਗਲੀ ਖ਼ਬਰ ਮੇਅਰ ਨੇ ਹੈਲਥ ਸ਼ਾਖਾ ਨਾਲ ਬੈਠਕ ਕਰ ਕੇ ਦਿੱਤੇ ਦਿਸ਼ਾ-ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।