19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਚੇਅਰਮੈਨ ਹਡਾਣਾ ਨੇ ਬਹਾਦਰਗੜ੍ਹ ਵਿਖੇ ਕੀਤਾ ਪਾਰਟੀ ਦਫ਼ਤਰ ਦਾ ਉਦਘਾਟਨ • ਪਾਰਟੀ ਪੂਰੀ ਇਕਜੁੱਟਤਾ ਅਤੇ ਮਿਹਨਤ ਨਾਲ ਚੋਣ ਮੈਦਾਨ 'ਚ ਉਤਰੇਗੀ- ਰਣਜੋਧ ਸਿੰਘ ਹਡਾਣਾ

ਅਜੀਤ ਡੈਸਕ 09-12-2025
ਬਹਾਦਰਗੜ੍ਹ, 8 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਬਹਾਦਰਗੜ੍ਹ ਵਿਖੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵਲੋਂ ਉਮੀਦਵਾਰਾਂ ਅਤੇ ਵਰਕਰਾਂ ਲਈ ਇਕ ਸਾਂਝੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਮੀਦਵਾਰਾਂ ਨਾਲ ਪ੍ਰਚਾਰ ਤੇ ਚੋਣ ਮੁਹਿੰਮ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ | ਹਡਾਣਾ ਨੇ ਕਿਹਾ ਕਿ ਚੋਣ ਮੁਹਿੰਮ ਸਕਾਰਾਤਮਿਕ ਅਤੇ ਲੋਕਾਂ ਦੇ ਹਿਤਾਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ | ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ, ਸਰਕਾਰ ਦੀਆਂ ਲੋਕ-ਹਿਤ ਨੀਤੀਆਂ ਬਾਰੇ ਜਾਣਕਾਰੀ ਦੇਣ ਅਤੇ ਜਨਤਾ ਦੇ ਸਵਾਲਾਂ ਦਾ ਖੁੱਲ੍ਹੇ ਦਿਲ ਨਾਲ ਜਵਾਬ ਦੇਣ ਬਾਰੇ ਵੀ ਗੱਲ ਆਖੀ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਪਿੰਡਾਂ ਵਿਚ ਕੀਤੇ ਜਾ ਰਹੇ ਵਿਕਾਸ ਕਾਰਜ, ਬੁਨਿਆਦੀ ਸੁਵਿਧਾਵਾਂ ਅਤੇ ਭਲਾਈ ਯੋਜਨਾਵਾਂ ਹੀ ਚੋਣ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਹਨ | ਚੇਅਰਮੈਨ ਹਡਾਣਾ ਨੇ ਭਰੋਸਾ ਦਿਵਾਇਆ ਕਿ ਪਾਰਟੀ ਪੂਰੀ ਇਕਜੁੱਟਤਾ ਅਤੇ ਮਿਹਨਤ ਨਾਲ ਚੋਣ ਮੈਦਾਨ ਵਿਚ ਉਤਰੇਗੀ | ਇਸ ਮੌਕੇ ਉਮੀਦਵਾਰਾਂ ਤੇ ਵਰਕਰਾਂ ਨੇ ਸਾਂਝੇ ਦਫ਼ਤਰ ਦੀ ਸਥਾਪਨਾ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਸ ਨਾਲ ਪ੍ਰਚਾਰ ਮੁਹਿੰਮ ਨੂੰ ਨਵੀਂ ਦਿਸ਼ਾ ਤੇ ਤੇਜ਼ੀ ਮਿਲੇਗੀ | ਇਸ ਮੌਕੇ ਬਲਾਕ ਸਮਿਤੀ ਉਮੀਦਵਾਰ ਕਿਰਨਜੋਤ ਕੌਰ ਘੁੰਮਣ, ਰਾਮਇੰਦਰ ਸਿੰਘ ਜਮਨਾ, ਇੰਚਾਰਜ ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਛਿੰਦਾ, ਬਲਿਹਾਰ ਸਿੰਘ ਚੀਮਾ, ਭੂਸ਼ਨ ਕੁਮਾਰ, ਹਰਜੀਤ ਸਿੰਘ ਚਮਾਰਹੇੜੀ, ਗੁਰਜੀਤ ਸਿੰਘ ਸਰਪੰਚ, ਨਸੀਬ ਸਿੰਘ, ਜਗਤਾਰ ਸਿੰਘ, ਕੁਲਦੀਪ ਸਰਪੰਚ, ਗੁਰਪ੍ਰੀਤ ਸਿੰਘ ਕਰਹੇੜੀ, ਮਲਕ ਸਿੰਘ ਸਰਪੰਚ, ਦਿਨੇਸ਼ ਸਰਪੰਚ, ਗੁਰਪ੍ਰੀਤ ਸਿੰਘ ਸੁਨਿਆਰਹੇੜੀ, ਬਲਬੀਰ ਸਿੰਘ ਬੋਹੜਪੁਰ, ਸ਼ੇਰ ਸਿੰਘ ਬੀਰ ਕੌਲੀ, ਭਿੰਦਾ ਫ਼ਤਿਹਪੁਰ, ਗੁਰਿੰਦਰ ਸਿੰਘ ਪੰਜਾਬੀ ਸਰਪੰਚ, ਜਸਬੀਰ ਸਿੰਘ ਸਰਪੰਚ, ਬਲਵਿੰਦਰ ਕੌਰ ਸਰਪੰਚ, ਰਾਣੀ ਸਰਪੰਚ, ਸ਼ੀਲਾ ਸਰਪੰਚ, ਮਨਜੀਤ ਕੌਰ, ਇਕਬਾਲ ਸਿੰਘ, ਗੁਰਦੇਵ ਸਿੰਘ ਵਿਰਕ, ਬਿੱਲਾ ਸਿੰਘ, ਰੀਟਾ ਰਾਣੀ, ਜੋਗਿੰਦਰ ਕੌਰ, ਗੁਰਮੀਤ ਸਿੰਘ, ਸਰਬਜੀਤ ਕੌਰ, ਬਲਬੀਰ ਸਿੰਘ, ਗੁਰਜੰਟ ਸਿੰਘ,
ਪਿਛਲੀ ਖ਼ਬਰ ਨਾਭਾ ਵਿਧਾਨ ਸਭਾ 'ਚ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਲੋਕ ਖੁਸ਼- ਦੇਵ ਮਾਨ ਅਗਲੀ ਖ਼ਬਰ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।