19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਾਬਕਾ ਵਿਧਾਇਕ ਚੰਦੂਮਾਜਰਾ ਨੇ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 09-12-2025
ਬਹਾਦਰਗੜ੍ਹ, 8 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੋਰਚਾ ਸੰਭਾਲਦਿਆਂ ਦੌਣ ਕਲਾਂ, ਕੌਲੀ, ਬਹਾਦਰਗੜ੍ਹ ਤੇ ਰਾਏਪੁਰ ਮੰਡਲਾਂ ਆਦਿ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ | ਇਸ ਸਮੇਂ ਸਾਬਕਾ ਵਿਧਾਇਕ ਚੰਦੂਮਾਜਰਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਰੁੜਕੀ ਬਹਾਦਰਗੜ੍ਹ ਤੋ ਉਮੀਦਵਾਰ ਬਲਵਿੰਦਰ ਸਿੰਘ ਤੇ ਬਲਾਕ ਸੰਮਤੀ ਦੌਣ ਕਲਾਂ ਤੋਂ ਉਮੀਦਵਾਰ ਮਾਨ ਸਿੰਘ, ਬਲਾਕ ਸੰਮਤੀ ਕੌਲੀ ਤੋਂ ਉਮੀਦਵਾਰ ਬੀਬੀ ਗਗਨਦੀਪ ਕੌਰ ਦੇ ਹੱਕ ਵਿਚ ਵਰਕਰ ਮਿਲਣੀ ਦੌਰਾਨ ਆਗਾਮੀ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬਾਰ ਹਲਕੇ ਦੇ ਲੋਕਾਂ ਦੀ ਇੱਕੋ ਪੁਕਾਰ ਆਜ਼ਾਦ ਉਮੀਦਵਾਰ ਹੈ | ਉਨ੍ਹਾਂ ਚੋਣ ਮੀਟਿੰਗਾਂ ਦੌਰਾਨ ਆਖਿਆ ਕਿ ਪਿੰਡਾਂ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਏਕਤਾ ਦੀ ਮਜ਼ਬੂਤੀ ਅਤੇ ਪਿੰਡਾਂ ਦੀ ਖ਼ੁਸ਼ਹਾਲੀ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ | ਜਿਸ ਲਈ ਉਨ੍ਹਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਗ਼ੁਲਾਮ ਬਣਨ ਦੀ ਲੋੜ ਨਹੀਂ ਸਗੋਂ ਆਪਣੀ ਮਿਹਨਤ ਸਦਕਾ ਉੱਠੇ ਆਜ਼ਾਦ ਉਮੀਦਵਾਰਾਂ ਦਾ ਸਾਥ ਦੇਣ ਦੀ ਲੋੜ ਹੈ | ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਬਹਾਦਰਗੜ੍ਹ ਜ਼ੋਨ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਦੇ ਚੋਣ ਨਿਸ਼ਾਨ ਟਰੱਕ ਨੂੰ ਆਉਣ ਵਾਲੇ 14 ਦਸੰਬਰ ਨੂੰ ਆਪਣੀ ਇੱਕੋ ਇੱਕ ਕੀਮਤੀ ਵੋਟ ਪਾਕੇ ਜਿਤਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਇੱਕ ਪੜ੍ਹੇ ਲਿਖੇ, ਸਮਾਜਸੇਵੀ ਅਤੇ ਮਿਹਨਤੀ ਨੌਜਵਾਨ ਹਨ, ਜੋ ਲੰਬੇ ਸਮੇਂ ਤੋਂ ਆਪਣੇ ਲੋਕਾਂ ਦੀ ਸੇਵਾ ਲਈ ਚੌਵੀ ਘੰਟੇ ਹਾਜ਼ਰ ਰਹਿੰਦੇ ਹਨ | ਸਾਬਕਾ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਅਜਿਹੇ ਉਮੀਦਵਾਰ ਦਾ ਸਾਥ ਦੇਣ, ਹਲਕੇ ਦਾ ਵਿਕਾਸ ਹੈ | ਇਸ ਮੌਕੇ ਜਤਿੰਦਰ ਸਿੰਘ ਮੁਹੱਬਤਪੁਰ, ਬੀਬੀ ਬਲਵੀਰ ਕੌਰ ਘੁੰਮਣ, ਜਥੇ ਜਗਜੀਤ ਸਿੰਘ ਕੌਲੀ, ਤੀਰਥ ਦੌਣ ਕਲਾਂ, ਕਮਲਜੀਤ ਦੌਣ, ਅਮਰਜੀਤ ਨੰਬਰਦਾਰ, ਬਲਵਿੰਦਰ ਮਹਿਮਦਪੁਰ, ਮੋਹਣ ਮਹਿਮਦਪੁਰ ਤੇ ਸਿਕੰਦਰ ਬਹਾਦਰਗੜ੍ਹ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਚੇਅਰਮੈਨ ਹਡਾਣਾ ਨੇ ਬਹਾਦਰਗੜ੍ਹ ਵਿਖੇ ਕੀਤਾ ਪਾਰਟੀ ਦਫ਼ਤਰ ਦਾ ਉਦਘਾਟਨ • ਪਾਰਟੀ ਪੂਰੀ ਇਕਜੁੱਟਤਾ ਅਤੇ ਮਿਹਨਤ ਨਾਲ ਚੋ... ਅਗਲੀ ਖ਼ਬਰ ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਜਗਵਿੰਦਰ ਸਿੰਘ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।