28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਜਾਬੀ 'ਵਰਸਿਟੀ ਨੇ ਪੰਜਾਬ ਸਟੇਟ ਅੰਤਰ-ਵਰਸਿਟੀ ਯੁਵਕ ਮੇਲੇ 'ਚ ਓਵਰ-ਆਲ ਦੂਜਾ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 05-12-2025
ਪਟਿਆਲਾ, 4 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਕਰਵਾਏ ਗਏ ਪੰਜਾਬ ਸਟੇਟ ਅੰਤਰ-ਵਰਸਿਟੀ ਯੁਵਕ ਮੇਲੇ 'ਚ ਪੰਜਾਬੀ ਯੂਨੀਵਰਸਿਟੀ ਨੇ ਓਵਰ-ਆਲ ਦੂਜਾ ਸਥਾਨ ਹਾਸਲ ਕੀਤਾ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਨੂੰ ਇਸ ਪ੍ਰਾਪਤੀ 'ਤੇ ਵਿਸ਼ਸ਼ ਤੌਰ 'ਤੇ ਵਧਾਈ ਦਿੱਤੀ ਗਈ | ਉਨ੍ਹਾਂ ਇਸ ਟਰਾਫ਼ੀ ਦਾ ਯੂਨੀਵਰਸਿਟੀ ਕੈਂਪਸ 'ਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੀਆਂ ਅਕਾਦਮਿਕ ਗਤੀਵਿਧੀਆਂ ਦੇ ਨਾਲ਼-ਨਾਲ਼ ਸਹਿ-ਅਕਾਦਮਿਕ ਗਤੀਵਿਧੀਆਂ 'ਚ ਮਾਰੀਆਂ ਜਾਂਦੀਆਂ ਮੱਲ੍ਹਾਂ ਲਈ ਵੀ ਵਿਸ਼ੇਸ਼ ਤੌਰ 'ਤੇ ਜਾਣੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਮਰਥਾ ਨੂੰ ਦਰਸਾਉਂਦੀਆਂ ਹਨ ਉੱਥੇ ਹੀ ਉਨ੍ਹਾਂ ਦੇ ਹੌਸਲੇ 'ਚ ਵਾਧਾ ਕਰਦਿਆਂ ਭਵਿੱਖ 'ਚ ਹੋਰ ਵੱਡੀਆਂ ਪ੍ਰਾਪਤੀਆਂ ਕਰਨ ਹਿਤ ਪ੍ਰੇਰਨਾ ਸਰੋਤ ਵੀ ਬਣਦੀਆਂ ਹਨ | ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਯੁਵਕ ਮੇਲਾ 30 ਨਵੰਬਰ ਤੋਂ 3 ਦਸੰਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਿਖੇ ਹੋਇਆ | ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਵੱਖ-ਵੱਖ ਕਲਾਤਮਕ ਵੰਨਗੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਵੰਨਗੀਆਂ 'ਚ ਪਹਿਲਾ ਸਥਾਨ, 15 ਵੰਨਗੀਆਂ 'ਚ ਦੂਜਾ ਸਥਾਨ ਤੇ 13 ਵੰਨਗੀਆਂ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਸਮੂਹਿਕ ਗਾਇਨ, ਮਾਈਮ, ਕਰੋਸ਼ੀਆ, ਖਿੱਦੋ ਬਣਾਉਣਾ, ਗ਼ਜ਼ਲ, ਕੋਲਾਜ ਸਿਰਜਣਾ, ਡਿਬੇਟ ਅਤੇ ਵਾਰ ਗਾਇਨ 'ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਸਕਿੱਟ, ਸ਼ਬਦ ਗਾਇਨ, ਭੰਡ, ਫੁਲਕਾਰੀ, ਪਰਾਂਦਾ, ਮਿੱਟੀ ਦੇ ਖਿਡੌਣੇ, ਟੋਕਰੀ, ਮੁਹਾਵਰੇ, ਸ਼ਾਰਟ ਫ਼ਿਲਮ, ਰੰਗੋਲੀ, ਨਾਟਕ, ਲੁੱਡੀ, ਗਤਕਾ, ਆਰਕੈਸਟਰਾ ਅਤੇ ਗਿੱਧੇ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ•ਾਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਕਲਾਤਮਕ ਵਰਗੀਆਂ 'ਚ ਕਲਾਸੀਕਲ ਵੋਕਲ, ਵਿਰਾਸਤੀ ਕੁਇਜ਼, ਗੁੱਡੀਆਂ ਪਟੋਲੇ, ਛਿੱਕੂ, ਪੀੜ੍ਹੀ, ਇਨੂੰ, ਰੱਸੀ, ਲੋਕ ਗੀਤ, ਚਿੱਤਰਕਾਰੀ, ਕਲੀ ਗਾਇਨ, ਝੂਮਰ ਤੇ ਨੁੱਕੜ ਨਾਟਕ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਇੰਡ. ਦੇ ਮਾਲਕ ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਪੰਜਾਬ 'ਚ ਲੋਕਤੰਤਰ ਦਾ ਘਾਣ-ਪੁਲਿਸ ਦੀ ਰਾਜਨੀਤਿਕ ਸਾਜਿਸ਼ ਬੇਨਕਾਬ-ਸੰਜੀਵ ਸ਼ਰਮਾ ਕਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।