28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਜਾਬ 'ਚ ਲੋਕਤੰਤਰ ਦਾ ਘਾਣ-ਪੁਲਿਸ ਦੀ ਰਾਜਨੀਤਿਕ ਸਾਜਿਸ਼ ਬੇਨਕਾਬ-ਸੰਜੀਵ ਸ਼ਰਮਾ ਕਾਲੂ

ਅਜੀਤ ਡੈਸਕ 05-12-2025
ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸਾਹਮਣੇ ਆ ਰਹੀ ਅਣਚਾਹੀ ਦਖ਼ਲਅੰਦਾਜ਼ੀ ਤੇ ਕਾਨੂੰਨ-ਵਿਵਸਥਾ ਦੀ ਤੋੜ-ਮਰੋੜ ਨੇ ਇਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ 'ਚ ਲੋਕਤੰਤਰਿਕ ਪ੍ਰੰਪਰਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਤੇ ਕਈ ਡੀ. ਐਸ. ਪੀਜ਼ ਦੀ ਕਥਿਤ ਵਾਇਰਲ ਆਡੀਓ ਕਲਿੱਪ, ਜਿਸ 'ਚ ਵਿਰੋਧੀ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕਰਨ ਤੋਂ ਰੋਕਣ ਦੀ ਯੋਜਨਾ ਬਣਾਉਣ ਦੇ ਦਾਅਵੇ ਹਨ, ਸੂਬੇ ਦੇ ਹਰ ਸਚੇ ਨਾਗਰਿਕ ਨੂੰ ਝੰਜੋੜਣ ਵਾਲੀ ਘਟਨਾ ਹੈ | ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਇਹ ਕਥਿਤ ਸਾਜ਼ਿਸ਼ ਲੋਕਤੰਤਰ ਦੇ ਚਿਹਰੇ 'ਤੇ ਕਾਲਖ ਪਾਉਣ ਵਾਲੀ ਗੱਲ ਹੈ | ਚੋਣਾਂ ਨੂੰ ਲੜਾਈ ਨਹੀਂ, ਲੋਕ-ਇੱਛਾ ਦਾ ਉਤਸਵ ਮੰਨਿਆ ਜਾਂਦਾ ਹੈ | ਜਦੋਂ ਪੁਲਿਸ ਤੇ ਪ੍ਰਸ਼ਾਸਨ ਖ਼ੁਦ ਰਾਜਨੀਤਿਕ ਦਬਾਅ ਦੀ ਕਿ੍ਆਵਿਧੀ ਦਾ ਹਿੱਸਾ ਬਣ ਜਾਂਦੇ ਹਨ, ਤਾਂ ਲੋਕਤੰਤਰ ਦਾ ਅਸਲ ਮਕਸਦ ਖ਼ਤਮ ਹੋ ਜਾਂਦਾ ਹੈ | ਸੂਬੇ ਭਰ 'ਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਡਰਾਉਣਾ-ਧਮਕਾਉਣਾ, ਗੁੰਡਾਗਰਦੀ ਕਰਨਾ ਅਤੇ ਚੋਣ ਪ੍ਰਕਿਰਿਆ ਵਿਚ ਜਬਰੀ ਦਖਲਅੰਦਾਜ਼ੀ ਕਰਨਾ ਕੋਈ ਬਦਲਾਅ ਨਹੀਂ, ਸਗੋਂ ਘੋਰ ਤਾਨਾਸ਼ਾਹੀ ਹੈ | ਸੰਜੀਵ ਸ਼ਰਮਾ ਕਾਲੂ ਵਲੋਂ ਮੁੱਖ ਮੰਤਰੀ ਅਤੇ ਕੇਜਰੀਵਾਲ ਨੂੰ ਸਿੱਧਾ ਸਵਾਲ ਕੀਤਾ ਗਿਆ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ, ਕੀ ਇਹੀ ਤੁਹਾਡੇ 'ਬਦਲਾਅ' ਦਾ ਅਸਲ ਰੂਪ ਹੈ? ਜੇ ਚੋਣਾਂ ਹੀ ਨਿਰਪੱਖ ਨਹੀਂ ਰਹਿਣ ਦਿੱਤੀਆਂ ਜਾਂਦੀਆਂ ਤਾਂ ਲੋਕਤੰਤਰ ਬਚੇਗਾ ਕਿਵੇਂ? ਉਨ੍ਹਾਂ ਨੇ ਮੰਗ ਕੀਤੀ ਕਿ ਕਥਿਤ ਵਾਇਰਲ ਆਡੀਓ ਦੀ ਤੁਰੰਤ ਨਿਰਪੱਖ ਜਾਂਚ ਕਰਵਾਈ ਜਾਵੇ | ਜੇ ਦਾਅਵੇ ਸੱਚੇ ਪਾਏ ਜਾਂਦੇ ਹਨ ਤਾਂ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਨੇ ਪੰਜਾਬ ਸਟੇਟ ਅੰਤਰ-ਵਰਸਿਟੀ ਯੁਵਕ ਮੇਲੇ 'ਚ ਓਵਰ-ਆਲ ਦੂਜਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਪੰਜਾਬ 'ਚ 'ਆਪ' ਦੀ ਗੁੰਡਾਗਰਦੀ ਦੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।