ਪਟਿਆਲਾ, 4 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਕਾਂਗਰਸੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ 'ਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ, ਪਾਰਟੀ ਵਰਕਰਾਂ ਤੇ ਰਾਜ ਮਸ਼ੀਨਰੀ ਦੇ ਕੁਝ ਹਿੱਸਿਆਂ ਵਲੋਂ ਕੀਤੀ ਗਈ ਦਹਿਸ਼ਤ, ਦਬਾਓ ਤੇ ਗੰੁਡਾਗਰਦੀ ਦੀ ਸਖ਼ਤ ਨਿੰਦਾ ਕੀਤੀ ਹੈ | ਡਾ. ਗਾਂਧੀ ਨੇ ਕਿਹਾ ਕਿ ਦਿੱਲੀ ਦੇ ਆਪਣੇ ਲੀਡਰ ਮਨੀਸ਼ ਸਿਸੋਦੀਆ ਦੀ 'ਸਾਮ, ਦਾਮ, ਦੰਡ, ਭੇਦ' ਵਾਲੀ ਸੋਚ ਦੇ ਅਸਰ ਹੇਠ, 'ਆਪ' ਵਰਕਰ ਤੇ ਪੰਜਾਬ ਸਰਕਾਰ ਗੰੁਡਾਗਰਦੀ 'ਤੇ ਉਤਰ ਆਏ ਹਨ ਅਤੇ ਲੋਕਾਂ ਦੇ ਮੁੱਢਲੇ ਹੱਕ ਚੋਣ ਲੜਨ ਦੇ ਹੱਕ ਨੰੂ ਬੇਰਹਿਮੀ ਨਾਲ ਰੋਂਦ ਰਹੇ ਹਨ | ਉਨ੍ਹਾਂ ਨੇ ਯਾਦ ਦਿਵਾਇਆ ਕਿ ਕੁੱਝ ਮਹੀਨੇ ਪਹਿਲਾਂ ਪੰਚਾਇਤ ਤੇ ਮਿਊਾਸੀਪਲ ਕਾਰਪੋਰੇਸ਼ਨ ਚੋਣਾਂ ਦੌਰਾਨ ਵੀ ਅਜਿਹੇ ਹੀ ਹਮਲੇ ਤੇ ਦਬਾਅ ਦੇ ਹਥਕੰਡੇ ਵਰਤੇ ਗਏ ਸਨ | ਡਾ. ਗਾਂਧੀ ਨੇ ਕਿਹਾ ਕਿ ਸਪੱਸ਼ਟ ਹੈ ਕਿ 'ਆਪ' ਨੇ 2027 ਦੀਆਂ ਚੋਣਾਂ ਨੂੰ ਰਾਜ ਮਸ਼ੀਨਰੀ ਦੀ ਗਲਤ ਵਰਤੋਂ ਅਤੇ ਦਹਿਸ਼ਤ ਜਮਾਉਣ ਦੇ ਸਹਾਰੇ ਲੜਨ ਦਾ ਫ਼ੈਸਲਾ ਕਰ ਲਿਆ ਹੈ | ਇਸ ਲਈ ਕਾਂਗਰਸ ਇਨ੍ਹਾਂ ਗੈਰ-ਲੋਕਤਾਂਤਰਿਕ ਤਰੀਕਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਕਰੇਗੀ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਪਟਿਆਲਾ ਪੁਲਿਸ ਮੁਖੀ ਦੀ ਆਵਾਜ਼ ਹੈ, ਬਾਰੇ ਗੱਲ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਜੇ ਇਹ ਵੀਡੀਓ ਸੱਚੀ ਹੈ ਤਾਂ ਇਹ ਇਕ ਅਜਿਹੇ ਅਧਿਕਾਰੀ ਦਾ ਬਹੁਤ ਹੀ ਅਪਮਾਨਜਨਕ ਵਿਹਾਰ ਹੈ, ਜਿਸ ਨੇ ਸੰਵਿਧਾਨ ਦੀ ਰੱਖਿਆ ਕਰਨ ਦੀ ਸਹੁੰ ਖਾਧੀ ਸੀ | ਉਨ੍ਹਾਂ ਨੇ ਮੰਗ ਕੀਤੀ ਕਿ ਇਸ ਵੀਡੀਓ ਨੂੰ ਤੁਰੰਤ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇ ਤੇ ਜੇ ਸੱਚ ਸਾਬਤ ਹੋਵੇ ਤਾਂ ਸੰਬੰਧਿਤ ਅਧਿਕਾਰੀ 'ਤੇ ਸਖ਼ਤ ਕਾਰਵਾਈ ਹੋਵੇ |