28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਾਭਾ ਦੀ ਸਰਕੂਲਰ ਰੋਡ ਨੂੰ ਸੁਰੱਖਿਅਤ ਬਣਾਇਆ ਜਾਵੇ-ਅਸ਼ੋਕ ਬਿੱਟੂ

ਅਜੀਤ ਡੈਸਕ 05-12-2025
ਨਾਭਾ, 4 ਦਸੰਬਰ (ਕਰਮਜੀਤ ਸਿੰਘ)-ਨਾਭਾ ਦੀ ਸਰਕੁਲਰ ਰੋਡ ਜੋ ਕਿ ਦੁਲੱਦੀ ਪਿੰਡ ਦੀ ਪੁਰਾਣੀ ਚੁੰਗੀ ਤੋਂ ਰੋਹਟੀ ਪੁਲ ਤੱਕ ਜਾਂਦੀ ਹੈ ਜਿੱਥੇ ਕਿ ਬੀਤੇ 40 ਦਿਨਾਂ ਵਿਚ ਚਾਰ ਮੌਤਾਂ ਹੋ ਚੁੱਕੀਆਂ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਦਾ ਇਸ ਵੱਲ ਕੋਈ ਖਿਆਲ ਨਹੀਂ ਹੈ ਕਿ ਰਾਹਗੀਰਾਂ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ | ਇਹ ਗੱਲ ਪ੍ਰੀਤ ਵਿਹਾਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਕੌਂਸਲਰ ਅਸ਼ੋਕ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਇਹ ਸੜਕ ਜੋ ਕਿ ਮਲੇਰਕੋਟਲਾ, ਸੰਗਰੂਰ ਦੇ ਟਰੈਫ਼ਿਕ ਨੂੰ ਨਾਭਾ ਨਾਲ ਜੋੜਦੀ ਹੈ ਤੇ ਇਸ ਸੜਕ ਤੋਂ ਭਾਰੀ ਵਾਹਨ ਗੁਜ਼ਰਦੇ ਹਨ ਜੋ ਕਿ ਛੋਟੇ ਵਾਹਨਾਂ ਨੂੰ ਹਾਦਸੇ ਦਾ ਸ਼ਿਕਾਰ ਬਣਾਉਂਦੇ ਹਨ ਤੇ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਡੇ ਕਦਮ ਚੁੱਕਣੇ ਚਾਹੀਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਆ ਰਹੀਆਂ ਸਰਦੀਆਂ ਦੀ ਰੁੱਤ 'ਚ ਧੁੰਦ ਪੈਣ ਕਾਰਨ ਹਾਦਸਿਆਂ ਤੋਂ ਬਚਣ ਲਈ ਵੱਡੇ ਇੰਤਜ਼ਾਮ ਕਰਨੇ ਜ਼ਰੂਰੀ ਹਨ |
ਪਿਛਲੀ ਖ਼ਬਰ ਪੰਜਾਬ 'ਚ 'ਆਪ' ਦੀ ਗੁੰਡਾਗਰਦੀ ਦੀ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਸਖ਼ਤ ਨਿੰਦਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਿੰਜਲ ਜ਼ੋਨ ਤੋਂ ਮਨਪ੍ਰੀਤ ਸਿੰਘ ਨੱਥੋਵਾਲ ਅਤੇ ਜ਼ੋਨ ਸੁਧਾਰ ਤੋਂ ਰਾਮਦੀਪ ਸਿੰਘ ਅਕਾਲਗੜ੍ਹ ਵਲੋਂ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।