18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਐਡ. ਕੰੁਵਰ ਪ੍ਰਤਾਪ ਸਿੰਘ ਖਨੌੜਾ ਹੋਣਗੇ ਕਾਂਗਰਸ ਦੇ ਟੌਹੜਾ ਜ਼ੋਨ ਤੋਂ ਉਮੀਦਵਾਰ

ਅਜੀਤ ਡੈਸਕ 04-12-2025
ਭਾਦਸੋਂ, 3 ਦਸੰਬਰ (ਪ੍ਰਦੀਪ ਦੰਦਰਾਲਾ)-ਸੂਬੇ ਅੰਦਰ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਟੌਹੜਾ ਜ਼ੋਨ ਲਈ ਕਾਂਗਰਸ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਰਹੇ ਮਹੰਤ ਹਰਵਿੰਦਰ ਸਿੰਘ ਖਨੌੜਾ ਦੇ ਸਪੁੱਤਰ ਕੁੰਵਰਪ੍ਰਤਾਪ ਸਿੰਘ ਖਨੌੜਾ ਨੂੰ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ | ਇੱਥੇ ਇਹ ਗੱਲ ਦੱਸਣਯੋਗ ਹੈ ਕਿ ਮਹੰਤ ਖਨੌੜਾ ਪਿਛਲੇ ਕਈ ਸਾਲਾਂ ਤੋਂ ਸਿਆਸੀ ਰੁਤਬਾ ਹੋਣ ਕਰਕੇ ਐਡ. ਕੁੰਵਰਪ੍ਰਤਾਪ ਸਿੰਘ ਖਨੌੜਾ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੀ ਜਾ ਰਹੀ ਹੈ | 25 ਸਾਲਾ ਨੌਜਵਾਨ ਆਗੂ ਕੁੰਵਰਪ੍ਰਤਾਪ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕਰਨ ਦੇ ਨਾਲ-ਨਾਲ ਤੀਰ-ਅੰਦਾਜ਼ੀ 'ਚ ਨੈਸ਼ਨਲ ਪੱਧਰ 'ਤੇ ਲਗਾਤਾਰ 3 ਵਾਰ ਸੋਨ ਤਗਮਾ ਹਾਸਲ ਕਰ ਚੁੱਕਿਆ ਹੈ | ਗੱਲਬਾਤ ਕਰਦਿਆਂ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵਲੋਂ ਉਨ੍ਹਾਂ ਦੀ ਕੀਤੀ ਗਈ ਸਿਆਸਤ 'ਚ ਸੇਵਾ ਨੂੰ ਦੇਖਦਿਆਂ ਕੁੰਵਰਪ੍ਰਤਾਪ ਸਿੰਘ ਖਨੌੜਾ ਨੂੰ ਚੋਣ ਲੜਾਈ ਜਾ ਰਹੀ ਹੈ |
ਪਿਛਲੀ ਖ਼ਬਰ ਨਾਮਜ਼ਦਗੀਆਂ ਦੇ ਤੀਜੇ ਦਿਨ-ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 37 ਤੇ ਬਲਾਕ ਸੰਮਤੀਆਂ ਲਈ 105 ਨਾਮਜ਼ਦਗੀਆਂ ਦਾਖ਼ਲ ਅਗਲੀ ਖ਼ਬਰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ 3 ਵਜੇ ਤੋਂ ਪਹਿਲਾਂ ਪੁੱਜਣ ਵਾਲੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹਾਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।