21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਬ ਧਰਮ ਸੇਵਾ ਸੰਗਠਨ ਨੇ ਬੂਟੇ ਲਗਾਏ

ਸਰਬ ਧਰਮ ਸੇਵਾ ਸੰਗਠਨ ਵਲੋਂ ਪਿੰਡ ਸੁੱਖੇਵਾਲ ਚ' ਬੂਟੇ ਲਗਾਏ ਜਾਣ ਦਾ ਦਿ੍ਸ਼ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 03-11-2025
ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਗ੍ਰਾਮ ਪੰਚਾਇਤ ਪਿੰਡ ਸੁੱਖੇਵਾਲ ਦੀ ਸਰਪੰਚ ਕੋਮਲਜੀਤ ਕੌਰ ਦੇ ਸਹਿਯੋਗ ਦੇ ਨਾਲ ਪਿੰਡ ਸੁੱਖੇਵਾਲ ਵਿਖੇ ਪੌਦੇ ਲਗਾਏ ਗਏ, ਜਿਸ ਵਿਚ ਹਰਬਲ ਫੁੱਲਾਂ ਵਾਲੇ ਅਤੇ ਮੈਡੀਸਨ ਪੌਦੇ ਰਵਿਦਾਸ ਮੰਦਰ ਤੇ ਗੁੱਗਾ ਮਾੜੀ 'ਚ ਲਗਾਏ ਗਏ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਜ ਕੌਰ, ਕੁਲਵਿੰਦਰ ਸਿੰਘ ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਪਟਿਆਲਾ ਦਿਹਾਤੀ, ਜੀਵਨ ਸਿੰਘ, ਰਾਜਵਿੰਦਰ ਸਿੰਘ, ਗੁਰਦੀਪ ਕੌਰ, ਧਨਵੰਤ ਸਿੰਘ ਹੈਪੀ, ਜਸਵੰਤ ਸਿੰਘ, ਗੁਰਬਖ਼ਸ਼ ਸਿੰਘ ਤੇ ਬਾਬਾ ਜੱਗਾ ਸਿੰਘ ਆਦਿ ਮੌਜੂਦ ਰਹੇ | ਇਸ ਮੌਕੇ ਸੰਸਥਾ ਦੇ ਸੰਚਾਲਕ ਜਗਜੀਵਨ ਸਿੰਘ ਗੱਗੀ ਨੇ ਕਿਹਾ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ''ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' ਦੇ ਮਹਾਂਵਾਕ ਅਨੁਸਾਰ ਵਾਤਾਵਰਨ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਉਹ ਸਿਰਫ ਤੇ ਸਿਰਫ ਰੁੱਖ ਲਗਾਉਣਾ ਹੀ ਹੈ | ਕੁਲਵਿੰਦਰ ਸਿੰਘ ਸੁੱਖੇਵਾਲ ਹਲਕਾ ਕੋਆਰਡੀਨੇਟਰ ਕਾਂਗਰਸ ਨੇ ਕਿਹਾ ਕਿ ਵਾਤਾਵਰਨ ਨੂੰ ਅੱਜ ਦੇ ਸਮੇਂ ਵਿਚ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੇਂ ਪੌਦੇ ਨਹੀਂ ਲੱਗ ਰਹੇ | ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ |
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਭੰਗ ਕਰਨਾ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੇਂਦਰ ਸਰਕਾਰ ਦੀ ਨਫ਼ਰਤ ਦਾ ਪ੍ਰ... ਅਗਲੀ ਖ਼ਬਰ ਪ੍ਰਕਾਸ਼ ਦਿਹਾੜੇ 'ਤੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜ਼ੋੋਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।