03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐਸ. ਟੀ. ਦਰਾਂ ਘਟਾਉਣ ਨੂੰ ਲੈ ਕੇ ਅਹਿਮ ਸ਼ਖ਼ਸੀਅਤਾਂ ਦੇ ਵਿਚਾਰ

ਪ੍ਰਦੀਪ ਸਿੰਘ <br/> ਦਮਨਪ੍ਰੀਤ ਸਿੰਘ <br/> ਮਨਪ੍ਰੀਤ ਸਿੰਘ <br/> ਰਾਕੇਸ਼ ਗੁਪਤਾ <br/> 24-09-2025
ਪਟਿਆਲਾ, 23 ਸਤੰਬਰ-ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਘਟਾਉਣ ਨੂੰ ਲੈ ਕੇ ਜ਼ਿਲੇ੍ਹ ਦੇ ਲੋਕਾਂ ਦਾ ਰਲਵਾਂ ਮਿਲਵਾਂ ਹੁੰਗਾਰਾ ਰਿਹਾ | ਇਸ ਮੌਕੇ ਕਿਤੇ ਤਾਂ ਜੀ.ਐਸ.ਟੀ. ਘਟਣ 'ਤੇ ਖ਼ੁਸ਼ੀ ਮਨਾਈ ਗਈ ਅਤੇ ਇਸ ਨੂੰ ਵਪਾਰ ਦੇ ਅਨੁਕੂਲ ਦੱਸਿਆ ਗਿਆ ਪ੍ਰੰਤੂ ਕੁਝ ਵਪਾਰੀ ਕੁਝ ਵਸਤਾਂ ਉਤੇ ਜੀ.ਐਸ.ਟੀ. ਨਾ ਘਟਣ ਕਰਕੇ ਕੇਂਦਰ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ | ਇਸ ਦੇ ਕੁਝ ਅੰਸ਼ ਇਸ ਤਰ੍ਹਾਂ ਹਨ:-
ਪੰਜਾਬ ਪ੍ਰਦੇਸ ਵਪਾਰ ਮੰਡਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਜੀ.ਐਸ.ਟੀ. ਸੰਬੰਧੀ ਆਖਿਆ ਕਿ ਕੇਂਦਰ ਸਰਕਾਰ ਨੂੰ ਜੀ.ਐਸ.ਟੀ. ਦਾ ਕਾਨੂੰਨ ਸਰਲ ਬਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵਲੋਂ ਸੀਮਿੰਟ 'ਤੇ 28 ਫ਼ੀਸਦੀ ਤੋਂ ਜੀ.ਐਸ.ਟੀ. ਘਟਾ ਕੇ 18 ਫ਼ੀਸਦੀ ਕਰ ਦਿੱਤੀ ਹੈ | ਪ੍ਰੰਤੂ ਕੇਂਦਰ ਸਰਕਾਰ ਨੂੰ ਪੈਟ੍ਰੋਲ, ਡੀਜ਼ਲ, ਗੈਸ ਅਤੇ ਵਿਸਕੀ ਤੇ ਵੈਟ ਹਟਾ ਕੇ ਜੀ.ਐਸ.ਟੀ.ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਰੋਜ਼ਾਨਾ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਨੂੰ ਘਰੇਲੂ ਵਰਤੋਂ ਵਿਚ ਲਿਆਉਣਾ ਸੌਖਾ ਹੋ ਸਕੇ |
ਅਰਸ਼ ਟੈਲੀਕਾਮ ਦੇ ਮਾਲਕ ਮਨਪ੍ਰੀਤ ਸਿੰਘ ਨੇ ਜੀ.ਐਸ.ਟੀ. 'ਤੇ ਤੰਜ ਕਸਦਿਆਂ ਕਿਹਾ ਕਿ ਮਨੁੱਖ ਦੀ ਜ਼ਰੂਰੀ ਲੋੜ ਰੋਟੀ, ਕੱਪੜਾ, ਮਕਾਨ ਦੇ ਨਾਲ ਨਾਲ ਮੋਬਾਇਲ ਵੀ ਬਣ ਗਈ ਹੈ | ਅੱਜ ਦੇ ਦੌਰ ਵਿਚ ਹਰ ਇਕ ਇਨਸਾਨ ਨੂੰ ਮੋਬਾਇਲ ਅਤੇ ਮੋਬਾਇਲ ਨਾਲ ਸੰਬੰਧਿਤ ਉਪਕਰਨਾਂ ਦੀ ਲੋੜ ਪੈਂਦੀ ਹੈ | ਪ੍ਰੰਤੂ ਇਸ ਬਾਰੇ ਕੇਂਦਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਏ.ਸੀ. ਵਾਸ਼ਿੰਗ ਮਸ਼ੀਨ ਤੇ ਜੀ.ਐਸ.ਟੀ. ਦੀਆਂ ਦਰਾਂ ਘਟਾ ਕੇ ਮੋਬਾਇਲ ਅਤੇ ਅਸੈਸਰੀ ਤੇ ਜੀ.ਐਸ.ਟੀ. ਦਾ 18 ਫ਼ੀਸਦੀ ਹੀ ਰੱਖੀ ਜਿਸ ਦਾ ਵੱਡੇ ਪੱਧਰ 'ਤੇ ਹਰ ਮੋਬਾਇਲ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਘਾਟਾ ਪਿਆ ਹੈ |
ਜੀ.ਐਸ.ਟੀ. ਸੰਬੰਧੀ ਆਪਣੀ ਟਿੱਪਣੀ ਕਰਦਿਆਂ ਦਮਨਪ੍ਰੀਤ ਸਿੰਘ ਨੇ ਕਿਹਾ ਕਿ ਜੀ.ਐਸ.ਟੀ. ਘਟਾਉਣਾ ਬਿਨਾਂ ਸ਼ੱਕ ਸ਼ਲਾਘਾਯੋਗ ਉਪਰਾਲਾ ਹੈ | ਇਸ ਨਾਲ ਘਰੇਲੂ ਵਰਤੋਂ ਵਿਚ ਰਸੋਈ ਦੇ ਸਮਾਨ ਤੋਂ ਲੈ ਕੇ ਘਰ ਦੀਆਂ ਇਲੈਕਟ੍ਰੋਨਿਕ ਚੀਜ਼ਾਂ ਅਤੇ ਕਾਰਾਂ ਖ਼ਰੀਦਣ ਵਿਚ ਖਰਚੇ ਘੱਟ ਹੋਣਗੇ | ਇਸ ਨਾਲ ਜਿਥੇ ਲੋਕਾਂ ਵਲੋਂ ਖ਼ਰੀਦਦਾਰੀ ਕਰਨ ਵਿਚ ਉਤਸ਼ਾਹ ਮਿਲੇਗਾ ਉੱਥੇ ਨਾਲ ਹੀ ਵਪਾਰੀ ਲੋਕਾਂ ਨੂੰ ਵਧੇਰੇ ਵਪਾਰ ਕਾਰਨ ਫ਼ਾਇਦਾ ਹੋਵੇਗਾ | ਦਮਨਪ੍ਰੀਤ ਸਿੰਘ ਨੇ ਕਿਹਾ ਕਿ ਜੀ.ਐਸ.ਟੀ. ਨਾਲ ਕੀਮਤਾਂ ਘਟਣ ਦਾ ਲਾਭ ਜੇਕਰ ਗ੍ਰਾਹਕ ਤੱਕ ਪਹੁੰਚਦਾ ਹੈ ਤਾਂ ਹੀ ਇਸ ਦਾ ਲੋਕਾਂ ਨੂੰ ਲਾਭ ਮਿਲੇਗਾ ਪਰ ਜੇਕਰ ਘਟੀਆਂ ਕੀਮਤਾਂ ਦੇ ਬਾਵਜੂਦ ਦੁਕਾਨਦਾਰਾਂ ਅਤੇ ਵਪਾਰੀ ਲੋਕਾਂ ਨੇ ਕੀਮਤਾਂ ਘੱਟ ਨਾ ਕੀਤੀਆਂ ਤਾਂ ਫਿਰ ਵਿਚ ਖ਼ਰੀਦਦਾਰ ਕੁਝ ਨਹੀਂ ਕਰ ਸਕਦਾ | ਇਸ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਠੋਸ ਨਿਯਮ ਬਣਾ ਕੇ ਉਲੰਘਣਾ ਕਰਨ ਵਾਲਿਆ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਜੀ.ਐਸ.ਟੀ. ਦੀਆਂ ਦਰਾਂ ਬਹੁਤ ਉਚੀਆਂ ਸਨ ਜਿਸ ਕਾਰਨ ਲੰਮਾ ਸਮਾਂ ਲੋਕਾਂ ਦੀ ਲੁੱਟ ਹੋਈ ਹੈ ਇਸ ਲਈ ਇਹ ਫੈਸਲਾ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ ਪਰ ਫਿਰ ਵੀ ਦੇਰ ਆਏ ਦਰੁਸਤ ਆਏ |
ਪਟਿਆਲਾ, ਦੁਕਾਨਦਾਰ ਪ੍ਰਦੀਪ ਸਿੰਘ ਨੇ ਕਿਹਾ ਕਿ ਕੇਂਦਰੀ ਸਰਕਾਰ ਵਲੋਂ ਜੀ.ਐਸ.ਟੀ ਦੀਆਂ ਦਰਾਂ ਘਟਾਉਣ ਨਾਲ ਖਾਦ ਪਦਾਰਥ ਅਤੇ ਦੁੱਧ ਉਤਪਾਦ ਹੁਣ ਸਸਤੇ ਹੋ ਗਏ ਹਨ | ਹੁਣ ਰੋਟੀ, ਪਰਾਂਠਾ, ਪਨੀਰ, ਜੈਮ, ਕੈਚਪ, ਨਮਕੀਨ, ਆਈਸਕ੍ਰੀਮ, ਬਿਸਕੁਟ, ਸੂਕੇ ਫਲ, ਫਲਾਂ ਦਾ ਰਸ, ਮੱਖਣ, ਘੀ, ਅਤੇ ਪੇਸਟਰੀਆਂ ਉਪਰ ਸਿਰਫ਼ 5 ਫ਼ੀਸਦੀ 'ਤੇ ਜੀ.ਐਸ.ਟੀ. ਲੱਗੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਖੁਰਾਕ ਸਸਤੀ ਹੋਵੇਗੀ ਅਤੇ ਉਨ੍ਹਾਂ ਦੇ ਘਰੇਲੂ ਖਰਚੇ ਘਟਣਗੇ | ਇਸ ਨਾਲ ਨਾ ਸਿਰਫ ਉਪਭੋਗਤਾਵਾਂ ਦਾ ਭਾਰ ਘਟੇਗਾ, ਸਗੋਂ ਖੇਤੀਬਾੜੀ ਅਤੇ ਦੁੱਧ ਉਦਯੋਗਾਂ ਨੂੰ ਵੀ ਮਾਰਕੀਟ ਵਿਚ ਵੱਧ ਮੁਕਾਬਲਾ ਅਤੇ ਵਿਕਰੀ ਦਾ ਮੌਕਾ ਮਿਲੇਗਾ | ਛੋਟੇ ਦੁਕਾਨਦਾਰ ਅਤੇ ਉਤਪਾਦਕ ਨੂੰ ਵੀ ਇਸ ਨਾਲ ਲਾਭ ਪੁਜੇਗਾ | ਵਿਸ਼ੇਸ਼ ਤੌਰ 'ਤੇ, ਇਹ ਕਦਮ ਆਰਥਿਕ ਸਥਿਰਤਾ ਨੂੰ ਮਜ਼ਬੂਤ ਕਰੇਗਾ ਜਿਸ ਨਾਲ ਲੋਕਾਂ ਦੀ ਜਿੰਦਗੀ ਤੇ ਖੁਰਾਕ ਦੀ ਉਪਲੱਬਧਤਾ 'ਤੇ ਸਿੱਧਾ ਪ੍ਰਭਾਵ ਪਵੇਗਾ |
ਪਿਛਲੀ ਖ਼ਬਰ ਪ੍ਰੋ. ਜਸਵਿੰਦਰ ਸਿੰਘ ਨੇ ਮੁਖੀ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਪੰਜਾਬੀ 'ਵਰਸਿਟੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਪਿੰਡ ਸਾਧੂ ਨਗਰ 'ਚ ਬੰਦ ਸੀਵਰੇਜ ਨੂੰ ਰਜਿੰਦਰ ਸਿੰਘ ਵਿਰਕ ਨੇ ਆਪਣੇ ਖਰਚੇ ਨਾਲ ਕਰਵਾਇਆ ਚਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।