03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਦੱੁਖ ਦਾ ਪ੍ਰਗਟਾਵਾ

ਅਜੀਤ ਡੈਸਕ 24-09-2025
ਭੁੱਨਰਹੇੜੀ, 23 ਸਤੰਬਰ (ਧਨਵੰਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਸਦੀਵੀਂ ਵਿਛੋੜੇ ਨੂੰ ਨਾ ਪੂਰਾ ਹੋਣ ਵਾਲਾ ਘਾਟ ਦੱਸਿਆ | ਉਨ੍ਹਾਂ ਕਿਹਾ ਕਿ ਪਰਿਵਾਰ ਲਈ ਨਾ ਸਹਿਣਯੋਗ ਹੈ | ਉਨ੍ਹਾਂ ਕਿਹਾ ਸਵਰਗੀ ਹਰਮੇਲ ਸਿੰਘ ਟੌਹੜਾ ਹਲਕਾ ਡਕਾਲਾ ਹੁਣ ਸਨੌਰ ਤੋਂ ਵਿਧਾਇਕ ਬਣੇ ਸਨ | ਅਕਾਲੀ ਵਰਕਰਾਂ ਦੀ ਮਦਦ ਕਰਨ ਉਹ ਹਮੇਸ਼ਾ ਵਰਕਰਾਂ ਨਾਲ ਕੰਧ ਬਣ ਕੇ ਖੜਦੇ ਸਨ | ਇਸ ਕਾਰਨ ਪੱਕੇ ਸਮਰਥਕ ਸਤਿਕਾਰ ਨਾਲ ਮੰਤਰੀ ਸਾਬ ਆਖਕੇ ਸਤਿਕਾਰ ਦਿੰਦੇ ਸਨ | ਉਹ ਨੇਕ ਦਿਲ ਅਤੇ ਇਮਾਨਦਾਰ ਲੀਡਰ ਵਿਚ ਗਿਣੇ ਜਾਂਦੇ ਰਹਿਣਗੇ |
ਪਿਛਲੀ ਖ਼ਬਰ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਹਰਮੇਲ ਸਿੰਘ ਟੌਹੜਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।