28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਂਗਰਸੀ ਉਮੀਦਵਾਰ ਬੀਬੀ ਕਸ਼ਮੀਰ ਕੌਰ ਨੂੰ ਵੱਡੇ ਫਰਕ ਨਾਲ ਜਿਤਾਵਾਂਗੇ-ਭੱਟੀ, ਬੱਲ

ਅਜੀਤ ਡੈਸਕ 10-12-2025
ਸਠਿਆਲਾ, 9 ਦਸੰਬਰ (ਜਗੀਰ ਸਿੰਘ ਸਫਰੀ)-ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਰਈਆ ਨਾਲ ਸੰਬੰਧਿਤ ਸੰਮਤੀ ਜ਼ੋਨ ਸਠਿਆਲਾ ਤੋਂ ਉਮੀਦਵਾਰ ਬੀਬੀ ਕਸ਼ਮੀਰ ਕੌਰ ਬੱਲ ਦੀ ਵੱਡੇ ਫਰਕ ਨਾਲ ਜਿੱਤ ਹੋਵੇਗੀ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਸਰਪੰਚ ਚਰਨਜੀਤ ਸਿੰਘ ਭੱਟੀ, ਸਰਪੰਚ ਦਲਬੀਰ ਸਿੰਘ ਬੱਲ ਨੇ 'ਅਜੀਤ' ਕੋਲ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਸ਼ੀਰਵਾਦ ਨਾਲ ਬੀਬੀ ਕਸ਼ਮੀਰ ਕੌਰ ਬੱਲ ਨੁੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਬੀਬੀ ਕਸ਼ਮੀਰ ਕੌਰ ਨੂੰ ਜਿਤਾਉਣ ਲਈ ਰਾਤ ਦਿਨ ਇਕ ਕਰ ਦੇਵਾਂਗੇ | ਇਸ ਮੌਕੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ, ਸਰਬਜੀਤ ਸਿੰਘ ਆੜ੍ਹਤੀ, ਰਮਜੀਤ ਸਿੰਘ ਫੌਜੀ, ਜਗਜੀਤ ਸਿੰਘ ਕਾਲਾ, ਜਗਮੋਹਨ ਸਿੰਘ ਜੰਮੂ, ਵਕੀਲ ਸੰਨੀ ਵੋਹਰਾ, ਜੋਗਾ ਸਿੰਘ ਸ਼ਾਹ, ਹਰਪ੍ਰੀਤ ਸਿੰਘ ਹੈਪੀ, ਠੇਕੇਦਾਰ ਦਿਲਬਾਗ ਸਿੰਘ, ਠੇਕੇਦਾਰ ਬੂਟਾ ਸਿੰਘ, ਭਗਵੰਤ ਸਿੰਘ, ਮੈਂਬਰ ਕਸ਼ਮੀਰ ਸਿੰਘ, ਡਾ. ਰਾਜਪਾਲ ਸਲਵਾਨ, ਪ੍ਰਧਾਨ ਕੋਮਲ ਬੱਲ ਲਾਲੀ ਰੁਮਾਣਾ, ਲਖਵਿੰਦਰ ਸਿੰਘ ਲੱਖਾ, ਮਾ: ਬਘੇਲ ਸਿੰਘ, ਪ੍ਰਭਜੀਤ ਸਿੰਘ ਘੁੱਗਾ, ਰਿਮਾਸ਼ੂ ਸਲਵਾਨ, ਕਰਨੈਲ ਸਿੰਘ, ਮਾ: ਪਾਲ ਸਿੰਘ ਸਿਰਤਾਜ ਸਿੰਘ, ਡਿੰਪਲ ਬੱਲ, ਜੋਤੀ ਬੱਲ, ਨੰਬਰਦਾਰ ਪਰਮਜੀਤ ਕੌਰ ਬੱਲ, ਅਕਵਿੰਦਰ ਕੌਰ, ਕਮਲਪ੍ਰੀਤ ਕੌਰ, ਉਂਕਾਰ ਸਿੰਘ ਸ਼ਾਹ, ਪਵਨਦੀਪ ਸਿੰਘ, ਦਵਿੰਦਰਪਾਲ ਸਿੰਘ, ਗੁਰਚਰਨ ਸਿੰਘ ਫੌਜੀ, ਜੁਗਰਾਜ ਸਿੰਘ ਗੁਰਜੰਟ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਉਮੀਦਵਾਰਾਂ ਦੇ ਹੱਕ 'ਚ ਗੁਰਸ਼ਰਨ ਛੀਨਾ ਵਲੋਂ ਪਿੰਡ ਪਿੰਡ ਪ੍ਰਚਾਰ ਦੀ ਸ਼ੁਰੂਆਤ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਸ਼ੇਰੋਂ ਬਾਘਾ ਦੀ ਸ਼ਾਨਦਾਰ ਜਿੱਤ ਹੋਵੇਗੀ-ਸੂਬੇਦਾਰ ਇੰਦਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।