28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਜੀਠਾ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਾਂਗੇ- ਤਲਬੀਰ ਗਿੱਲ ਸ਼ਹਿਜ਼ਾਦਾ ਪਿੰਡ ਦੇ 20 ਪਰਿਵਾਰ 'ਆਪ' ਸ਼ਾਮਿਲ ਹੋਏ

ਅਜੀਤ ਡੈਸਕ 10-12-2025
ਚਵਿੰਡਾ ਦੇਵੀ, 9 ਦਸੰਬਰ (ਸਤਪਾਲ ਸਿੰਘ ਢੱਡੇ)- 'ਆਪ' ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਇਸ ਵਾਰ 14 ਦਸੰਬਰ ਵਾਲਾ ਦਿਨ ਹਲਕੇ ਦੇ ਵੋਟਰ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਵਰਕਰ ਦੱਸ ਦੇਣਗੇ ਕਿ ਮਜੀਠਾ ਹਲਕੇ 'ਚ 'ਆਪ' ਕਿੰਨੀ ਮਜਬੂਤ ਹੋ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹੁਸਨਪ੍ਰੀਤ ਸਿੰਘ ਸਿਆਲਕਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਕੱਥੂਨੰਗਲ ਤੇ ਰਾਜਵਿੰਦਰ ਕੌਰ, ਹਰਭੇਜ ਸਿੰਘ ਜ਼ੋਨ ਪਾਖਰਪੁਰਾ ਦੀ ਚੋਣ ਮੁਹਿੰਮ ਨੂੰ ਪਿੰਡ ਸ਼ਹਿਜ਼ਾਦਾ ਵਿਖੇ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਨੇ ਕਿਹਾ ਕਿ ਹੁਸਨਪ੍ਰੀਤ ਸਿੰਘ ਸਿਆਲਕਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਕੱਥੂਨੰਗਲ ਤੇ ਰਾਜਵਿੰਦਰ ਕੌਰ, ਹਰਭੇਜ ਸਿੰਘ ਜ਼ੋਨ ਪਾਖਰਪੁਰਾ ਦੇ ਹੱਕ 'ਚ ਵੋਟਰ ਫਤਵਾ ਦੇਣ ਤਾਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਭ ਤੋਂ ਵੱਧ ਗਿਣਤੀ ਮਜੀਠਾ ਹਲਕੇ 'ਚੋਂ ਨਿਕਲ ਕੇ ਸਾਹਮਣੇ ਆਵੇ | ਗਿੱਲ ਨੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 12 ਦਸੰਬਰ ਦਿਨ ਸ਼ੁੱਕਰਵਾਰ ਨੂੰ ਦਾਣਾ ਮੰਡੀ ਮਜੀਠਾ ਵਿਖੇ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ ਜਿਨ੍ਹਾਂ ਦੇ ਸਵਾਗਤ ਲਈ ਵਰਕਰ ਸ਼ਾਮਿਲ ਹੋ ਕੇ ਰੈਲੀ ਨੂੰ ਕਾਮਯਾਬ ਕਰਨ | ਇਸ ਮੌਕੇ ਅਮਨਪ੍ਰੀਤ ਸਿੰਘ, ਅਮਿ੍ਤਪਾਲ ਸਿੰਘ, ਲਵਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਬਲਜੀਤ ਸਿੰਘ, ਗੁਰਮੇਜ ਸਿੰਘ, ਕੁਲਜੀਤ ਸਿੰਘ, ਸਾਜਨ ਸਿੰਘ, ਬੀਰਬਲ ਸਿੰਘ, ਅਸ਼ੋਕ ਸਿੰਘ, ਵਿਕਰਮ ਸਿੰਘ, ਮੰਗਾ ਸਿੰਘ, ਕਵਲਜੀਤ ਸਿੰਘ, ਮੰਗਲ ਸਿੰਘ, ਦਾਰਾ ਸਿੰਘ, ਹਰਪਾਲ ਸਿੰਘ, ਜਸਪਾਲ ਸਿੰਘ ਤੇ ਜੈਪਾਲ ਆਦਿ ਪਾਰਟੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਦਾ ਤਲਬੀਰ ਸਿੰਘ ਗਿੱਲ ਨੇ ਸਵਾਗਤ ਕੀਤਾ |
ਪਿਛਲੀ ਖ਼ਬਰ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ 'ਆਪ' ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਅਗਲੀ ਖ਼ਬਰ ਅਕਾਲੀ ਉਮੀਦਵਾਰ ਜਰਨੈਲ ਸੰਧੂ ਕੱਥੂਨੰਗਲ ਜ਼ੋਨ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।