ਜੰਡਿਆਲਾ ਗੁਰੂ, 8 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਸ੍ਰੀ ਗੁਰੂ ਅਰਜਨ ਦੇਵ ਡੇ ਬੋਰਡਿੰਗ ਸਕੂਲ ਨਵਾਂ ਪਿੰਡ ਬੰਡਾਲਾ ਦੀ ਚਾਰ ਦਿਨਾਂ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਸਮਾਪਤ ਹੋਈ ਅਤੇ ਪਹਿਲੇ ਦਿਨ ਦੀ ਸਪੋਰਟਸ ਮੀਟ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਪਤਨੀ ਸੁਹਿੰਦਰ ਕੌਰ ਨੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਹੁੰਦਲ, ਡਾਇਰੈਕਟਰ ਰਾਜਬੀਰ ਸਿੰਘ ਹੁੰਦਲ, ਮੈਨੇਜਰ ਗਗਨਦੀਪ ਸਿੰਘ ਹੁੰਦਲ, ਪਿ੍ੰਸੀਪਲ ਮਨਦੀਪ ਕੌਰ ਨੇ ਗੁਬਾਰੇ ਛੱਡ ਕੇ ਕਰਵਾਈ | ਸਕੂਲ ਦੇ ਚਾਰ ਹਾਊਸਾਂ ਸਤਲੁਜ, ਬਿਆਸ, ਰਾਵੀ, ਝਨਾਬ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਵਧ ਚੜ੍ਹ ਕੇ ਹਿੱਸਾ ਲਿਆ | ਖੇਡਾਂ 'ਚ 100 ਮੀਟਰ ਦੌੜ ਵਿਚ ਤਰੁਣ ਬੀਰ ਸਿੰਘ ਨੇ ਪਹਿਲਾ ਸਥਾਨ, ਐਸ਼ਬੀਰ ਸਿੰਘ ਨੇ ਦੂਸਰਾ, ਗੁਰਮਨ ਪ੍ਰੀਤ ਸਿੰਘ ਨੇ ਤੀਸਰਾ ਸਥਾਨ, 200 ਮੀਟਰ ਦੌੜ ਵਿਚ ਹਰਸਿਮਰਨ ਕੌਰ ਨੇ ਪਹਿਲਾ ਸਥਾਨ, ਸ਼ਗਨਦੀਪ ਕੌਰ ਨੇ ਦੂਸਰਾ, ਏਕਮਜੋਤ ਕੌਰ ਨੇ ਤੀਸਰਾ ਸਥਾਨ, 400 ਮੀਟਰ ਦੌੜ ਵਿਚ ਗੁਰਜੋਤ ਸਿੰਘ ਨੇ ਪਹਿਲਾ ਸਥਾਨ, ਕਰਨਪ੍ਰੀਤ ਸਿੰਘ ਨੇ ਦੂਸਰਾ, ਅਭੀ ਜੋਤ ਸਿੰਘ ਨੇ ਤੀਸਰਾ ਸਥਾਨ, 800 ਮੀਟਰ ਦੌੜ ਵਿਚ ਅਨਮੋਲ ਪ੍ਰੀਤ ਕੌਰ ਨੇ ਪਹਿਲਾ, ਹਰਲੀਨ ਕੌਰ ਨੇ ਦੂਸਰਾ, ਜਸਮੀਤ ਕੌਰ ਨੇ ਤੀਸਰਾ ਸਥਾਨ, 1500 ਮੀਟਰ ਦੌੜ ਵਿਚ ਰਸ਼ਪਾਲ ਸਿੰਘ ਨੇ ਪਹਿਲਾ, ਤਰੁਣਬੀਰ ਸਿੰਘ ਨੇ ਦੂਸਰਾ, ਅਜੇ ਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਰਿਲੇਅ ਅਤੇ ਹਰਡਲ ਦੌੜਾਂ ਵੀ ਕਰਵਾਈਆਂ ਗਈਆਂ | ਕਬੱਡੀ ਮੈਚ 'ਚੋਂ ਬਿਆਸ ਹਾਊਸ ਨੇ ਪਹਿਲਾ ਸਥਾਨ, ਝਨਾਬ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਖੋ-ਖੋ ਦੇ ਮੈਚ ਵਿਚ ਬਿਆਸ ਹਾਊਸ ਨੇ ਪਹਿਲਾ ਸਥਾਨ, ਰਾਵੀ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਰੱਸਾਕਸ਼ੀ ਦੇ ਮੁਕਾਬਲੇ 'ਚ ਸਤਲੁਜ ਹਾਊਸ ਨੇ ਪਹਿਲਾ ਸਥਾਨ, ਝਨਾਬ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਗੋਲਾ ਸੁੱਟਣਾ, ਲੰਬੀ ਛਾਲ ਤੇ ਛੋਟੇ ਬੱਚਿਆਂ ਦੀਆਂ ਕਈ ਮਨੋਰੰਜਨ ਭਰਪੂਰ ਖੇਡਾਂ ਵੀ ਕਰਵਾਈਆਂ ਗਈਆਂ | 4 ਦਿਨ ਚੱਲੀ ਇਸ ਸਪੋਰਟਸ ਮੀਟ ਵਿਚ ਬਿਆਸ ਹਾਊਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਓਵਰ ਆਲ ਟਰਾਫੀ ਜਿੱਤੀ | ਖੇਡਾਂ ਵਿਚ ਸਭ ਤੋਂ ਵੱਧ ਮੈਡਲ ਹਾਸਿਲ ਕਰਨ ਵਾਲੇ ਬੱਚਿਆਂ ਵਿਚੋਂ ਅਰਮਨਪ੍ਰੀਤ ਕੌਰ ਨੂੰ ਬੈਸਟ ਅਥਲੀਟ ਐਲਾਨਿਆ ਅਤੇ ਐਸ਼ਵੀਰ ਸਿੰਘ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸੁਹਿੰਦਰ ਕੌਰ, ਚੇਅਰਮੈਨ ਜਸਕਰਨ ਸਿੰਘ ਹੁੰਦਲ, ਡਾਇਰੈਕਟਰ ਰਾਜਬੀਰ ਸਿੰਘ ਹੁੰਦਲ, ਮੈਨੇਜਰ ਗਗਨਦੀਪ ਸਿੰਘ ਹੁੰਦਲ, ਪਿ੍ੰ: ਮਨਦੀਪ ਕੌਰ ਨੇ ਕੀਤੀ | ਇਸ ਮੌਕੇ ਆਪ ਆਗੂ ਸ੍ਰੀਮਤੀ ਸੁਨੈਨਾ ਰੰਧਾਵਾ, ਸੁਖਜੀਤ ਸਿੰਘ ਸਰਪੰਚ, ਪਰਗਟ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ ਅਤੇ ਹੋਰ ਆਗੂ ਹਾਜ਼ਰ ਸਨ |