ਮਹਾਂਵੀਰ ਰਾਈਸ ਸ਼ੈਲਰ ਦੇ ਦਫ਼ਤਰ ’ਚ ਚੋਰੀ ਨਕਦੀ ਲੈ ਕੇ ਫ਼ਰਾਰ ਹੋਏ ਅਣਪਛਾਤੇ ਚੋਰ
ਜੰਡਿਆਲਾ ਗੁਰੂ, 17 ਨਵੰਬਰ (ਅੰਮ੍ਰਿਤ ਪਾਲ ਸਿੰਘ)-ਬੀਤੀ ਰਾਤ ਸਥਾਨਕ ਮਹਾਵੀਰ ਰਾਈਸ ਸ਼ੈਲਰ ਵਿਖੇ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਚੋਰ ਸ਼ੈਲਰ ਦੇ ਬਾਥਰੂਮ ਵਿਚ ਬਣੇ ਰੋਸ਼ਨਦਾਨ ਨੂੰ ਪੁੱਟ ਕੇ ਅੰਦਰ ਦਾਖ਼ਲ ਹੋਏ ਅਤੇ ਉੱਥੋਂ ਸ਼ੈਲਰ ਦੇ ਦਫ਼ਤਰ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ।
ਬਾਥਰੂਮ ਦੀ ਉਹ ਪੁੱਟੀ ਹੋਈ ਬਾਰੀ ਜਿਸ ਰਾਹੀਂ ਚੋਰਾਂ ਦੇ ਦਫ਼ਤਰ ਵਿਚ ਦਾਖ਼ਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਦਫ਼ਤਰ ਵਿਚੋਂ ਚੋਰਾਂ ਦੁਆਰਾ ਪੁੱਟਿਆ ਗਿਆ ਡੀਵੀਆਰ ਅਤੇ ਕੈਮਰਾ। ਤਸਵੀਰ : ਅੰਮ੍ਰਿਤ ਪਾਲ ਸਿੰਘ
18-11-2026