18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਰਈਆ ਵਿਖੇ ਟਰੱਕ ਨਾਲ ਟਕਰਾਉਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ

ਅਜੀਤ ਡੈਸਕ 09-12-2025
ਰਈਆ, 8 ਦਸੰਬਰ (ਸ਼ਰਨਬੀਰ ਸਿੰਘ ਕੰਗ)-ਅੱਜ ਸਵੇਰੇ 9 ਵਜੇ ਦੇ ਕਰੀਬ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਸਾਹਮਣੇ ਜੀ. ਟੀ. ਰੋਡ 'ਤੇ ਇਕ ਐਕਟਿਵਾ ਦੇ ਟਰੱਕ ਨਾਲ ਟਕਰਾਉਣ 'ਤੇ ਐਕਟਿਵਾ ਸਵਾਰ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਹੈ | ਮਿ੍ਤਕਾ ਦੀ ਪਛਾਣ ਨਵਪ੍ਰੀਤ ਕੌਰ ਪੁੱਤਰੀ ਬਲਬੀਰ ਸਿੰਘ ਵਾਰਡ ਨੰ.11 ਰਈਆ ਖੁਰਦ ਵਜੋਂ ਹੋਈ ਹੈ | ਚੌਂਕੀ ਇੰਚਾਰਜ ਏ. ਐੱਸ. ਆਈ. ਅਮਨਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਜਿਸ ਨੂੰ ਹਰਜਿੰਦਰ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੰਡੋਰੀ ਗੋਲਾ ਜ਼ਿਲ੍ਹਾ ਤਰਨ ਤਾਰਨ ਚਲਾ ਰਿਹਾ ਸੀ, ਬਾਬਾ ਬਕਾਲਾ ਵਲੋਂ ਰਈਆ ਵੱਲ ਆ ਰਿਹਾ ਸੀ | ਘਟਨਾ ਸਥਾਨ 'ਤੇ ਪਹੁੰਚ ਕੇ ਉਹ ਟਰੱਕ ਖੜਾ ਕਰਕੇ ਰਸਤਾ ਪੁੱਛ ਰਿਹਾ ਸੀ | ਇਸੇ ਦੌਰਾਨ ਮਿ੍ਤਕਾ ਜੋ ਅਕਾਲ ਹਸਪਤਾਲ ਰਈਆ ਵਿਖੇ ਨੌਕਰੀ ਕਰਦੀ ਹੈ, ਵੀ ਰਈਆ ਵੱਲ ਆ ਰਹੀ ਸੀ | ਘਟਨਾ ਸਥਾਨ 'ਤੇ ਪਹੁੰਚਦੇ ਹੀ ਉਸ ਦੀ ਸਕੂਟਰੀ ਬੇਕਾਬੂ ਹੋ ਕੇ ਟਰੱਕ ਨਾਲ ਟਕਰਾ ਗਈ | ਮਿ੍ਤਕਾ ਦਾ ਮੂੰਹ ਟਰੱਕ ਨਾਲ ਵੱਜਣ ਨਾਲ ਉਸ ਦੀ ਮੌਤ ਹੋ ਗਈ |
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਸਕੂਲ ਦੀ ਚਾਰ ਦਿਨਾ ਸਪੋਰਟਸ ਮੀਟ ਸਮਾਪਤ ਅਗਲੀ ਖ਼ਬਰ ਸਰਹੱਦੀ ਪਿੰਡ ਸ਼ਹਿਜ਼ਾਦਾ ਦੇ ਕਿਸਾਨ ਵਲੋਂ 5-6 ਕਨਾਲ ਬੀਜੀ ਕਣਕ ਵਾਹੁਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।