07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਤਲਬੀਰ ਗਿੱਲ ਦੀ ਅਗਵਾਈ 'ਚ ਸ਼ਾਹ ਪਰਿਵਾਰ ਸਮਰਥਕਾਂ ਸਮੇਤ 'ਆਪ' 'ਚ ਸ਼ਾਮਿਲ

ਅਜੀਤ ਡੈਸਕ 05-12-2025
ਮਜੀਠਾ, 4 ਦਸੰਬਰ (ਜਗਤਾਰ ਸਿੰਘ ਸਹਿਮੀ)- ਵਿਧਾਨ ਹਲਕਾ ਮਜੀਠਾ 'ਚ ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਭਾਰੀ ਸਿਆਸੀ ਤਾਕਤ ਮਿਲੀ, ਜਦੋਂ ਇੱਥੋਂ ਦੇ ਪ੍ਰਮੁੱਖ ਆਗੂ ਸਤਿੰਦਰ ਸਿੰਘ ਛਿੰਦ ਸ਼ਾਹ ਮਜੀਠਾ ਅਤੇ ਹਰਭੁਪਿੰਦਰ ਸਿੰਘ ਭਿੰਦ ਸ਼ਾਹ ਮਜੀਠਾ ਸੈਂਕੜੇ ਸਮਰਥਕਾਂ ਸਮੇਤ 'ਆਪ' ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ ਹੋ ਗਏ | ਇਸ ਸੰਬੰਧੀ ਅੱਜ ਸ਼ਾਹ ਨਿਵਾਸ ਮਜੀਠਾ ਵਿਖੇ ਕਸਬਾ ਤੇ ਨਾਲ ਲਗਦੇ ਵੱਖ-ਵੱਖ ਪਿੰਡਾਂ ਤੋਂ ਸ਼ਾਹ ਪਰਿਵਾਰ ਦੇ ਨੇੜਲੇ ਸਾਥੀ ਅਤੇ ਸਮਰਥਕਾਂ ਹਾਜ਼ਰੀ ਵਿਚ ਇਕੱਤਰਤਾ ਦੌਰਾਨ ਸ਼ਾਹ ਪ੍ਰੀਵਾਰ ਵਲੋਂ ਤਲਬੀਰ ਸਿੰਘ ਗਿੱਲ ਨਾਲ ਮੋਢਾ ਜੋੜ ਕੇ ਚੱਲਣ ਦਾ ਫੈਸਲਾ ਕੀਤਾ | ਇਸ ਮੌਕੇ ਛਿੰਦ ਸ਼ਾਹ ਅਤੇ ਭਿੰਦ ਸ਼ਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਲਕਾ ਇੰਚਾਰਜ ਤਲਬੀਰ ਗਿੱਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ | ਤਲਬੀਰ ਸਿੰਘ ਗਿੱਲ ਨੇ ਭਰੋਸਾ ਪ੍ਰਗਟਾਇਆ ਕਿ ਇਸ ਵੱਡੀ ਸ਼ਮੂਲੀਅਤ ਦਾ ਨਤੀਜਾ ਆਉਣ ਵਾਲੇ ਸਮੇਂ ਵਿਚ ਜ਼ਰੂਰ ਦੇਖਣ ਨੂੰ ਮਿਲੇਗਾ | ਇਸ ਮੌਕੇ ਵਿਸ਼ਵ ਪ੍ਰਤਾਪ ਸਿੰਘ ਸ਼ਾਹ, ਉਦੇ ਪ੍ਰਤਾਪ ਸਿੰਘ ਸ਼ਾਹ, ਜਸਵੰਤ ਸਿੰਘ ਨੰਗਲ ਪੰਨਵਾਂ, ਬਿਕਰਮ ਸਿੰਘ ਨਾਗ ਕਲਾਂ, ਦਲਜੀਤ ਸਿੰਘ ਨਾਗ ਕਲਾਂ, ਸਤਨਾਮ ਸਿੰਘ ਨਾਗ ਨਵੇਂ, ਸਾਬਕਾ ਸਰਪੰਚ ਨਿਰਮਲ ਸਿੰਘ ਨਾਗ ਨਵੇਂ, ਅਜਮੇਰ ਸਿੰਘ ਕੋਟਲਾ ਮੱਝਾ ਸਿੰਘ, ਮਨਜੀਤ ਸਿੰਘ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਮਰੜੀ ਸਮੇਤ ਹੋਰ ਸ਼ਾਮਿਲ ਸਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਖਿਆਲਾ ਵਿਖੇ ਕੀਤੀ ਕਨਵੈਨਸ਼ਨ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਜਥੇ: ਰਣੀਕੇ ਤੇ ਸਾਬਕਾ ਵਿਧਾਇਕ ਸਿੱਕੀ ਵਲੋਂ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।