07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਾਬਕਾ ਕੈਬਨਿਟ ਮੰਤਰੀ ਜਥੇ: ਰਣੀਕੇ ਤੇ ਸਾਬਕਾ ਵਿਧਾਇਕ ਸਿੱਕੀ ਵਲੋਂ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 05-12-2025
ਮਾਨਾਂਵਾਲਾ, 4 ਦਸੰਬਰ (ਗੁਰਦੀਪ ਸਿੰਘ ਨਾਗੀ)-ਕੋਆਪਰੇਟਿਵ ਬੈਂਕ, ਬ੍ਰਾਂਚ ਬੰਡਾਲਾ ਦੇ ਮੈਨੇਜਰ, ਮਝੈਲ ਰੂਰਲ ਸਪੋਰਟਸ ਸੁਸਾਇਟੀ ਮਾਨਾਂਵਾਲਾ ਦੇ ਖਜ਼ਾਨਚੀ, ਸ. ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਜੀ.ਟੀ. ਰੋਡ ਮਾਨਾਂਵਾਲਾ ਦੇ ਮੁੱਖ ਪ੍ਰਬੰਧਕ ਅਤੇ ਸ੍ਰੀ ਆਨੰਦਪੁਰ ਸਿਾਹਬ ਹੋਲਾ ਮਹੱਲਾ ਲੰਗਰ ਕਮੇਟੀ ਦੇ ਸਰਪ੍ਰਸਤ ਸ.ਅਬਜਿੰਦਰ ਸਿੰਘ ਸੰਧੂ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਟਾਰੀ ਦੇ ਸਾਬਕਾ ਵਿਧਾਇਕ ਜਥੇਦਾਰ ਗੁਲਜਾਰ ਸਿੰਘ ਰਣੀਕੇ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਮਾਨਾਂਵਾਲਾ ਪਹੁੰਚ ਕੇ ਸ. ਅਬਜਿੰਦਰ ਸਿੰਘ ਸੰਧੂ ਦੇ ਭਰਾਤਾ ਅਵਤਾਰ ਸਿੰਘ ਸੰਧੂ ਸੋਨਾ ਐੱਸ.ਐੱਚ.ਓ. ਤਰਨਤਾਰਨ, ਜੀਜਾ ਪਰਮਿੰਦਰ ਸਿੰਘ ਤੁੰਗ ਸਾਬਕਾ ਕੌਂਸਲਰ, ਪੁੱਤਰ ਅਰਸ਼ਦੀਪ ਸਿੰਘ ਸਮੇਤ ਸਮੂਹ ਸੰਧੂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਸਾਂਝਾ ਕੀਤਾ | ਜਥੇਦਾਰ ਰਣੀਕੇ ਨੇ ਕਿਹਾ ਕਿ ਅਬਜਿੰਦਰ ਸਿੰਘ ਸੰਧੂ ਦੇ ਜਾਣ ਨਾਲ ਪਰਿਵਾਰ ਹੀ ਨਹੀਂ ਸਗੋਂ ਸਮਾਜ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਕੁਲਦੀਪ ਸਿੰਘ ਸਾਬਕਾ ਸਰਪੰਚ ਸਰਜਨ ਸਿੰਘ ਵਾਲਾ, ਸੁਰਿੰਦਰਪਾਲ ਸਿੰਘ ਸਰਕਲ ਪ੍ਰਧਾਨ, ਜਗਰੂਪ ਸਿੰਘ ਰੂਬੀ ਯੂ. ਐੱਸ.ਏ., ਭਵਨਦੀਪ ਸਿੰਘ ਵਿਰਕ, ਰਿੱਕੀ ਸੰਧੂ, ਜਗਜੀਤ ਸਿੰਘ ਭੱਟੀ, ਕੰਵਰਪਾਲ ਸਿੰਘ ਸੰਧੂ, ਸਰਪੰਚ ਸ਼ਮਸ਼ੇਰ ਸਿੰਘ ਸੋਨੂੰ, ਵਿਜੈ, ਜਿੰਦਾ ਢਿੱਲੋਂ ਟਾਂਗਰਾ, ਜਸਬੀਰ ਸਿੰਘ ਰਾਜੇਵਾਲ, ਸਿਕੰਦਰ ਸਿੰਘ ਸੇਵਾ ਮੁਕਤ ਡੀ.ਐੱਮ., ਜਸਬੀਰ ਸਿੰਘ ਵਡਾਲੀ, ਨਵਨੀਤ ਸਿੰਘ ਤੁੰਗ, ਰਾਜਦੀਪ ਸਿੰਘ ਤੁੰਗ, ਪਵਿੱਤਰਪਾਲ ਸਿੰਘ ਸੰਧੂ, ਨਵੀਂ ਤੁੰਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ 'ਚ ਸ਼ਾਹ ਪਰਿਵਾਰ ਸਮਰਥਕਾਂ ਸਮੇਤ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਰਮਦਾਸ ਵਿਖੇ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਲਈ 1.70 ਕਰੋੜ ਦੇ ਮਨਜ਼ੂਰੀ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।