07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਵਿਧਾਇਕ ਧਾਲੀਵਾਲ ਨੇ ਰਮਦਾਸ ਵਿਖੇ ਹੜ੍ਹਾਂ ਕਾਰਨ ਨੁਕਸਾਨੇ ਘਰਾਂ ਲਈ 1.70 ਕਰੋੜ ਦੇ ਮਨਜ਼ੂਰੀ ਪੱਤਰ ਵੰਡੇ

ਅਜੀਤ ਡੈਸਕ 05-12-2025
ਰਮਦਾਸ/ ਅਜਨਾਲਾ, 4 ਦਸੰਬਰ (ਜਸਵੰਤ ਸਿੰਘ ਵਾਹਲਾ/ਗੁਰਪ੍ਰੀਤ ਸਿੰਘ ਢਿੱਲੋਂ)- ਅੱਜ 'ਆਪ' ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਰਮਦਾਸ ਸ਼ਹਿਰ ਅੰਦਰ ਇਕ ਪੈਲੇਸ ਵਿਖੇ ਹੜ੍ਹਾਂ ਦੌਰਾਨ ਨੁਕਸਾਨੇ 68 ਘਰਾਂ ਲਈ ਲਾਭਪਾਤਰੀਆਂ ਨੂੰ 1.70 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਵੰਡਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਅਜਨਾਲਾ ਅੰਦਰ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਪਸ਼ੂਆਂ ਅਤੇ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ, ਦਾ ਮੁਆਵਜ਼ਾ ਲਗਾਤਾਰ ਵੰਡਿਆ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ 'ਚ ਸਾਰਾ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਹਲਕਾ ਅਜਨਾਲਾ ਤੋਂ ਹੀ ਮੁਆਵਜ਼ਾ ਰਾਸ਼ੀ ਵੰਡਣ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮੁਆਵਜ਼ਾ ਵੰਡਣ ਦੀ ਮੁਹਿੰਮ ਆਪਣੇ ਆਖ਼ਰੀ ਪੜਾਅ 'ਤੇ ਹੈ | ਇਸ ਮੌਕੇ 'ਆਪ' ਸ਼ਹਿਰੀ ਰਮਦਾਸ ਦੇ ਪ੍ਰਧਾਨ ਹਰਪਾਲ ਸਿੰਘ ਸਿੰਧੀ, ਸਾਬਕਾ ਸਰਪੰਚ ਪਿ੍ਥਵੀਪਾਲ ਸਿੰਘ ਘੋਨੇਵਾਲਾ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ ਪੈੜੇਵਾਲ, ਸਰਪੰਚ ਸੰਤੋਖ ਸਿੰਘ ਕੋਟ ਗੁਰਬਖ਼ਸ਼, ਸਰਪੰਚ ਬਲਜੀਤ ਸਿੰਘ ਅੜਾਇਆ, ਪੀ.ਏ. ਮੁਖ਼ਤਿਆਰ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਸਾਬਕਾ ਸਰਪੰਚ ਕਾਬਲ ਸਿੰਘ ਪਛੀਆ, ਸਰਪੰਚ ਡਿੰਪਲ, ਗੁਰਪ੍ਰੀਤ ਸਿੰਘ ਸਾਬੀ ਬਲਾਕ ਕੋਆਰਡੀਨੇਟਰ, ਡਾ: ਜਸਪਾਲ ਸਿੰਘ, ਹਜ਼ੂਰ ਸਿੰਘ ਅਵਾਣ, ਰਣਜੀਤ ਸਿੰਘ ਬੱਗੂ, ਮੀਤ ਪ੍ਰਧਾਨ ਦਿਨੇਸ਼ ਕੁਮਾਰ, ਬੰਟੀ ਰਮਦਾਸ ਅਤੇ ਸੈਨੇਟਰੀ ਇੰਸ: ਦਵਿੰਦਰ ਠਾਕੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਜਥੇ: ਰਣੀਕੇ ਤੇ ਸਾਬਕਾ ਵਿਧਾਇਕ ਸਿੱਕੀ ਵਲੋਂ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਨੂੰ ਤੋਹਫੇ ਵਜੋਂ ਆਧੁਨਿਕ ਸਹੂਲਤਾਂ ਦੇਵੇ ਸਰਕਾਰ- ਸੂਬੇਦਾਰ ਹਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।