ਜੰਡਿਆਲਾ ਗੁਰੂ, 21 ਅਕਤੂਬਰ (ਹਰਜਿੰਦਰ ਸਿੰਘ ਕਲੇਰ)-ਕਾਂਗਰਸ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਵਰਕਰ ਹਰ ਘਰ ਦਾ ਕੁੰਡਾ ਖੜਕਾਉਣਗੇ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਬੁਰਜ਼ ਸਾਬ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ | ਪੱਖੋਕੇ ਨੇ ਕਿਹਾ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ, ਉਹ ਸਿਰਫ਼ ਕਾਂਗਰਸ ਸਰਕਾਰਾਂ ਦੇ ਸਮੇਂ ਹੀ ਹੋਇਆ | ਇਸ ਮੌਕੇ ਕੁਲਦੀਪ ਸਿੰਘ ਨੰਬਰਦਾਰ ਪੱਖੋਕੇ, ਕਿਸ਼ਨ ਸਿੰਘ ਪੱਖੋਕੇ, ਗੁਰਭੇਜ ਸਿੰਘ ਦੀਨੇਵਾਲ, ਗੁਰਦਿਆਲ ਸਿੰਘ ਦੀਨੇਵਾਲ, ਗੁਰਜੰਟ ਸਿੰਘ ਖੱਬੇ ਡੋਗ਼ਰਾ, ਕਰਤਾਰ ਸਿੰਘ ਕੱਲਾ, ਜੁਵਰਾਜ ਸਿੰਘ ਬਾਠ, ਕੇਵਲ ਸਿੰਘ ਬਾਠ, ਸੁਬੇਗ ਸਿੰਘ ਮਾਲਚੱਕ, ਗੋਗਾ ਪਹਿਲਵਾਨ ਬਾਣੀਆਂ, ਪ੍ਰਭਜੀਤ ਸਿੰਘ ਦੁੱਗਲਵਾਲ, ਸ਼ੇਰ ਸਿੰਘ ਸੰਘਾ ਆਦਿ ਹਾਜ਼ਰ ਸਨ |