ਚਵਿੰਡਾ ਦੇਵੀ, 21 ਅਕਤੂਬਰ (ਸਤਪਾਲ ਸਿੰਘ ਢੱਡੇ)-ਸਥਾਨਕ ਬਾਬਾ ਦੀਪ ਸਿੰਘ ਜੀ ਸ਼ਹੀਦ ਪਬਲਿਕ ਸਕੂਲ ਵਿਖੇ ਬੱਚਿਆਂ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਸ਼ਬਦ ਗਾਇਨ, ਦੀਵਾਲੀ ਨਾਲ ਸੰਬੰਧਿਤ ਭਾਸ਼ਣ ਅਤੇ ਬੰਦੀ ਛੋੜ ਦਿਵਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਦੇ ਨਾਲ ਹੀ ਸਕੂਲ ਵਿਚ ਸਵੱਛ ਭਾਰਤ ਅਭਿਆਨ ਜੋ ਕਿ ਇਕ ਸਾਫ਼, ਹਰੇ ਅਤੇ ਸੁੰਦਰ ਭਾਰਤ ਦੀ ਦਿ੍ਸ਼ਟੀਕੋਣ ਦੇ ਅਨੁਸਾਰ ਚਲਾਇਆ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀ -ਆਪਣੀ ਜਮਾਤ ਦੀ ਸਫ਼ਾਈ , ਰੰਗੋਲੀ, ਦੀਵੇ ਮੁਕਾਬਲਾ, ਸਲੋਗਨ, ਪੋਸਟਰ ਤੇ ਕੁਇੱਜ ਮੁਕਾਬਲਾ ਅਤੇ ਰਵਾਇਤੀ ਪਹਿਰਾਵੇ ਦਾ ਸ਼ੋਅ ਕਰਵਾਇਆ ਗਿਆ | ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ, ਸਫ਼ਾਈ ਕਰਮਚਾਰੀਆਂ ਅਤੇ ਡਰਾਈਵਰਾਂ ਨੂੰ ਤੋਹਫੇ ਵੰਡੇ | ਇਸ ਮੌਕੇ ਮੈਨੇਜਮੈਂਟ ਮੈਨੇਜਰ ਰਵਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ | ਆਤਿਸ਼ਬਾਜ਼ੀ ਨਾਲ ਹੋਣ ਵਾਲਾ ਪ੍ਰਦੂਸ਼ਨ ਸਾਡੇ ਸਿਹਤ ਤੇ ਵਾਤਾਵਰਨ ਲਈ ਖ਼ਤਰਨਾਕ ਹੈ | ਇਸ ਲਈ ਆਓ ਇਸ ਵਾਰ 'ਹਰੀ ਦੀਵਾਲੀ' ਮਨਾਈਏ ਦੀਵੇ ਜਲਾਈਏ, ਪਰ ਧੂੰਏਾ ਤੋਂ ਬਚੀਏ | ਦੀਵਾਲੀ ਦਾ ਅਸਲੀ ਮਤਲਬ ਸਿਰਫ਼ ਘਰਾਂ ਨੂੰ ਨਹੀਂ, ਸਗੋਂ ਦਿਲਾਂ ਨੂੰ ਚਾਨਣ ਕਰਨਾ ਹੈ | ਇਸ ਮੌਕੇ ਸਕੂਲ ਦੇ ਮੈਨੇਜਮੈਂਟ ਮੈਨੇਜਰ ਰਵਿੰਦਰ ਪਾਲ ਸਿੰਘ ਅਤੇ ਪਿੰ: ਬਲਜੀਤ ਕੌਰ, ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ |