ਵੱਖ-ਵੱਖ ਥਾਵਾਂ 'ਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ
ਅਜੀਤ ਡੈਸਕ
22-10-2025
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਦਿਨ ਸ਼ਰਧਾ ਪੂਰਵਾਕ ਮਨਾਇਆ ਗਿਆ | ਇਸ ਮੌਕੇ ਸ੍ਰੀ ਦਰਬਾਰ ਸਾਹਿਬ, ਤਪ ਅਸਥਾਨ ਭੋਰਾ ਸਾਹਿਬ, ਗੁ: ਸ਼ੀਸ਼ ਮਹਿਲ, ਸ੍ਰੀ ਮੰਜੀ ਸਾਹਿਬ ਆਦਿ ਅਸਥਾਨਾਂ 'ਤੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਅਤੇ ਰਾਤ ਨੂੰ ਆਤਿਸ਼ਬਾਜੀ ਦੇ ਮੁਕਾਬਲੇ ਵੀ ਕਰਵਾਏ ਗਏ | ਇਸ ਮੌਕੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਭਾਈ ਜੱਜ ਸਿੰਘ ਪ੍ਰਚਾਰਕ, ਭਾਈ ਹਰਦੇਵ ਸਿੰਘ ਹੈੱਡ ਗ੍ਰੰਥੀ, ਭਾਈ ਮਨਜੀਤ ਸਿੰਘ (ਕਥਾ ਵਾਚਕ), ਗੁਰਭੇਜ ਸਿੰਘ ਕੰਗ ਸਰਾਂ, ਜ: ਹਰਭਿੰਦਰ ਸਿੰਘ ਧਾਰੋਵਾਲੀ (ਇੰਚਾਰਜ ਲੰਗਰ), ਜਰਮਨਜੀਤ ਸਿੰਘ ਜਲਾਲ ਉਸਮਾ, ਜਸਵਿੰਦਰ ਸਿੰਘ ਕਾਲਾ, ਲਖਵਿੰਦਰ ਸਿੰਘ, ਮੰਗਦੀਪ ਸਿੰਘ, ਸਰਬਜੀਤ ਸਿੰਘ ਪੱਡਾ, ਸਤਨਾਮ ਸਿੰਘ, ਜਗਤਾਰ ਸਿੰਘ ਬਹਾਦਰਪੁਰ, ਤੇਜਿੰਦਰ ਸਿੰਘ ਬੱਲ ਸਠਿਆਲਾ, ਜੋਗਾ ਸਿੰਘ, ਜਸਬੀਰ ਸਿੰਘ ਖੱਬੇ ਰਾਜਪੂਤਾਂ ਅਤੇ ਹੋਰਨਾਂ ਨੇ ਹਾਜ਼ਰੀ ਭਰੀ | ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵਲੋਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ | ਇਸ ਦੌਰਾਨ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਤਰਨਾ ਦਲ ਦੇ 16ਵੇਂ ਮੌਜੂਦਾ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਦਿਨ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਬਾਬਾ ਸੁੱਖਾ ਸਿੰਘ, ਬਾਬਾ ਭਗਵਾਨ ਸਿੰਘ, ਬਾਬਾ ਬਚਿੱਤਰ ਸਿੰਘ ਨਰਿੰਜਣਪੁਰ, ਜ: ਜਰਨੈਲ ਸਿੰਘ ਚੀਮਾਬਾਠ, ਬਲਬੀਰ ਸਿੰਘ ਬਾਊ ਅਤੇ ਹੋਰ ਹਾਜ਼ਰ ਸਨ |
ਅਟਾਰੀ, (ਅੰਮਿ੍ਤਸਰ) (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਿਛਲੇ ਲੰਮੇ ਦਹਾਕੇ ਤੋਂ ਸਰਹੱਦੀ ਖੇਤਰ ਅੰਦਰ ਵਿਦਿਆ ਦਾ ਗਿਆਨ ਬੱਚਿਆਂ ਨੂੰ ਦਿੰਦੇ ਹੋਏ ਸਿੱਖੀ ਸਰੂਪ ਨਾਲ ਜੋੜਨ ਵਿਚ ਅਹਿਮ ਰੋਲ ਨਿਭਾ ਰਹੀ ਸੰਸਥਾ ਚੀਫ ਖਾਲਸਾ ਦੀਵਾਨ ਅਧੀਨ ਚਲਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਟਾਰੀ ਰੇਲਵੇ ਸਟੇਸ਼ਨ ਵਿਖੇ ਪਿ੍ੰਸੀਪਲ ਮੈਡਮ ਗੁਰਪ੍ਰੀਤ ਕੌਰ ਰੋਹੇਵਾਲ ਦੇ ਸਮੁੱਚੇ ਸਟਾਫ ਵਲੋਂ ਬੰਦੀਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਅਥਾਹ ਸ਼ਰਧਾ ਨਾਲ ਮਨਾਇਆ ਗਿਆ | ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਟਾਰੀ ਵਿਖੇ ਬੰਦੀਛੋੜ ਦਿਵਸ ਸੰਬੰਧੀ ਸਕੂਲ ਦੇ ਵਿਦਿਆਰਥੀਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਉਪਰੰਤ ਵਿਦਿਆਰਥੀਆਂ ਵਲੋਂ ਬੰਦੀਛੋੜ ਦਾਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਭਾਸ਼ਣ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ | ਕਿਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਮੈਡਮ ਗੁਰਪ੍ਰੀਤ ਕੌਰ ਰੋਹੇਵਾਲ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਦੀ ਸਿੱਖਿਆ ਦਿੱਤੀ | ਸਕੂਲ ਦੇ ਮੈਂਬਰ ਇੰਚਾਰਜ ਅਜੀਤ ਸਿੰਘ ਖਹਿਰਾ ਅਤੇ ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿਲੋਂ ਹਾਜ਼ਰ ਸਨ |
ਚੌਂਕ ਮਹਿਤਾ, (ਧਰਮਿੰਦਰ ਸਿੰਘ ਭੰਮਰਾ)-ਗੁਰੂ ਨਾਨਕ ਪਬਲਿਕ ਹਾਈ ਸਕੂਲ ਮਹਿਤਾ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਕਲਾਸ ਰੂਮਾਂ ਵਿਚ ਰੰਗੋਲੀ ਬਣਾਈ ਤੇ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਪ੍ਰਣ ਲਿਆ ਕਿ ਅਸੀਂ ਸਾਰੇ ਗ੍ਰੀਨ ਦੀਵਾਲੀ ਮਨਾ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਦਾ ਯਤਨ ਕਰਾਂਗੇ | ਸਕੂਲ ਮੁਖੀ ਸ਼ਾਮ ਲਾਲ ਨੇ ਸਾਰੀਆਂ ਕਲਾਸਾਂ ਵਿਚ ਜਾ ਕੇ ਬੱਚਿਆਂ ਦੁਆਰਾ ਬਣਾਈ ਗਈ ਰੰਗੋਲੀ ਨੂੰ ਬਹੁਤ ਧਿਆਨ ਨਾਲ ਵੇਖਣ ਉਪਰੰਤ ਅਸ਼ੀਰਵਾਦ ਦੇ ਕੇ ਬੱਚਿਆਂ ਦਾ ਹੌਸਲਾ ਵਧਾਇਆ |
ਰਾਮ ਤੀਰਥ, (ਧਰਵਿੰਦਰ ਸਿੰਘ ਔਲਖ)-ਗੁਰਦੁਆਰਾ ਬਾਬਾ ਜਾਗੋ ਸ਼ਹੀਦ, ਪਿੰਡ ਕੋਹਾਲੀ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਭਾਈ ਸੁਰਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਤੇ ਭਾਈ ਗੁਰਸੇਵਕ ਸਿੰਘ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਸਰਵਣ ਕਰਵਾਇਆ ਗਿਆ | ਸ਼ਰਧਾਲੂ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਦੇਸੀ ਘਿਓ ਦੇ ਦੀਵੇ ਤੇ ਮੋਮਬੱਤੀਆਂ ਜਗਾ ਕੇ ਗੁਰਦੁਆਰਾ ਸਾਹਿਬ ਨੂੰ ਰੁਸ਼ਨਾਇਆ ਗਿਆ | ਸ਼ਾਮ ਨੂੰ ਆਤਿਸ਼ਬਾਜੀ ਕੀਤੀ ਗਈ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਖਿਆਲਾ ਨੇ ਦੱਸਿਆ ਕਿ ਇਸ ਅਸਥਾਨ 'ਤੇ ਮਾਘੀ ਦਾ ਤਿਉਹਾਰ, ਦਾਤਾ ਬੰਦੀ ਛੋੜ ਦਿਵਸ, ਬਾਬਾ ਜਾਗੋ ਸ਼ਹੀਦ ਜੀ ਦਾ ਸ਼ਹੀਦੀ ਦਿਹਾੜਾ ਅਤੇ ਹਰ ਮਹੀਨੇ ਪੁੰਨਿਆ ਮਨਾਈ ਜਾਂਦੀ ਹੈ, ਇਸ ਤੋਂ ਇਲਾਵਾ ਹੋਲੇ ਮਹੱਲੇ ਦੇ ਅਵਸਰ ਤੇ 10 ਦਿਨ ਲਗਾਤਾਰ ਲੰਗਰ ਚਲਾਏ ਜਾਂਦੇ ਹਨ |
ਨਵਾਂ ਪਿੰਡ, (ਜਸਪਾਲ ਸਿੰਘ)-ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਅਜ਼ਾਦ ਤੇ ਕੌਮੀ ਪ੍ਰਧਾਨ ਮਹਿਲਾ ਵਿੰਗ ਮੈਡਮ ਪਵਨਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਬੰਦੀ ਛੋੜ ਦਿਵਸ 'ਤੇ ਦੀਵਾਲੀ ਦੇ ਤਿਉਹਾਰ 'ਤੇ ਕੌਂਸਲ ਦੀ ਜ਼ਿਲ੍ਹਾ ਅੰਮਿ੍ਤਸਰ ਦੀ ਹੰਗਾਮੀ ਮੀਟਿੰਗ ਸੀਨੀਅਰ ਕੌਮੀ ਵਾਈਸ ਚੇਅਰਮੈਨ ਡਾ. ਦਲਬੀਰ ਸਿੰਘ ਵੇਰਕਾ ਸਾਬਕਾ ਵਿਧਾਇਕ ਦੇ ਗ੍ਰਹਿ ਵੱਲ੍ਹਾ ਵਿਖੇ ਹੋਈ | ਇਸ ਮੌਕੇ ਡਾ. ਵੇਰਕਾ, ਕੌਮੀ ਵਾਈਸ ਚੇਅਰਮੈਨ ਸੁਪਨਦੀਪ ਸਿੰਘ ਖਾਨਕੋਟ, ਲਖਵਿੰਦਰ ਸਿੰਘ ਕਲੇਰ ਚੇਅਰਮੈਨ ਪੰਜਾਬ, ਦੁਰਗਾ ਦਾਸ ਚੇਅਰਮੈਨ ਸਪੋਰਟਸ ਵਿੰਗ ਪੰਜਾਬ, ਮਨਵੀਰ ਸਿੰਘ ਵਡਾਲਾ ਯੂਥ ਪ੍ਰਧਾਨ ਪੰਜਾਬ ਆਦਿ ਵਲੋਂ ਬੰਦੀਛੋੜ ਤੇ ਦੀਵਾਲੀ ਦੇ ਤਿਉਹਾਰ 'ਤੇ ਦੇਸ਼ ਵਾਸੀਆਂ ਨੂੰ ਆਪਸੀ ਪ੍ਰੇਮ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇਂਦਿਆਂ ਇਸ ਤਿਉਹਾਰ ਨੂੰ ਖੁਸ਼ੀਆਂ ਦੇ ਨਾਲ ਮਨਾਉਣ ਲਈ ਕਿਹਾ ਗਿਆ | ਇਸ ਮੌਕੇ ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਵੀ ਦੀਵਾਲੀ ਦੀ ਵਧਾਈ ਦਿੱਤੀ | ਇਸ ਮੌਕੇ ਸ਼ੰਕਰ ਸਿੰਘ ਕੌਮੀ ਚੇਅਰਮੈਨ ਇੰਡਸਟਰੀ ਵਿੰਗ, ਪੰਡਿਤ ਪ੍ਰੀਆ ਸ਼ਰਨ ਸਾਸ਼ਤਰੀ ਪ੍ਰਧਾਨ ਐਂਟੀ ਕ੍ਰਾਈਮ ਵਿੰਗ, ਹੈਲਥ ਵਿੰਗ ਚੇਅਰਮੈਨ ਪੰਜਾਬ ਮਨਦੀਪ ਸਿੰਘ ਚੀਚਾ, ਕਸ਼ਮੀਰ ਸਿੰਘ ਪੰਧੇਰ ਚੇਅਰਮੈਨ ਅੰਮਿ੍ਤਸਰ, ਸਵਿੰਦਰ ਸਿੰਘ ਚੇਅਰਮੈਨ, ਸੁਰਜਨ ਸਿੰਘ ਟਰੈਫਿਕ ਮਾਰਸ਼ਲ, ਸੁਨੀਲ ਮਹਾਜਨ, ਯੂਥ ਪ੍ਰਧਾਨ ਅੰਮਿ੍ਤਸਰ ਰਾਜਵਿੰਦਰ ਸਿੰਘ ਵਡਾਲਾ, ਵਾਈਸ ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲਾ, ਯੂਥ ਜਨਰਲ ਸਕੱਤਰ ਮਨਪ੍ਰੀਤ ਸਿੰਘ ਭੋਮਾ, ਗੁਰਪ੍ਰੀਤ ਸਿੰਘ ਗੋਪੀ, ਅਰਸ਼ਨੂਰ ਸਿੰਘ, ਧਰਮਬੀਰ ਸਿੰਘ ਬਾਠ ਭੀਲੋਵਾਲ, ਜਗਦੀਪ ਸਿੰਘ ਬਾਠ, ਹਰਮਨ ਸਿੰਘ ਤੇ ਸ਼ਮੀਰ ਸਿੰਘ ਪਿ੍ੰਸੀਪਲ ਆਦਿ ਹਾਜ਼ਰ ਸਨ |
ਚੌਂਕ ਮਹਿਤਾ, (ਧਰਮਿੰਦਰ ਸਿੰਘ ਭੰਮਰਾ)-ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਧਰਦਿਉ ਬੁੱਟਰ ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ 'ਗ੍ਰੀਨ ਦੀਵਾਲੀ ਰੁੱਖ ਲਗਾਓ ਖੁਸ਼ੀ ਮਨਾਓ' ਸਮਾਗਮ ਕਰਵਾਇਆ | ਸਕੂਲ ਦੇ ਇਕੋ ਕਲੱਬ ਵਲੋਂ ਪਰਿਆਵਰਨ ਸੁਰੱਖਿਆ ਤੇ ਜਾਗਰੂਕਤਾ ਫ਼ੈਲਾਉਣ ਦੇ ਮਿਸ਼ਨ ਅਧੀਨ, ਦਿਵਾਲੀ ਨੂੰ ਗ੍ਰੀਨ ਦੀਵਾਲੀ ਦੇ ਰੂਪ ਵਿਚ ਮਨਾਉਣ ਲਈ ਰੁੱਖ ਲਗਾਓ ਪ੍ਰਦੂਸ਼ਨ ਭਜਾਓ ਸਮਾਰੋਹ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਰੁੱਖ ਲਗਾਉਣ ਦੀ ਰਸਮ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਅਤੇ ਇੱਕੋ ਕਲਬ ਦੇ ਇੰਚਾਰਜ ਵਲੋਂ ਨਿਮ, ਪੀਪਲ, ਅਰਜਨ, ਗੁਲਰ, ਅੰਬ, ਅਮਲਤਾਸ ਵਰਗੇ ਆਕਸੀਜਨ ਦੇਣ ਵਾਲੇ ਪੌਦਿਆਂ ਨੂੰ ਲਗਾ ਕੇ ਕੀਤੀ ਗਈ | ਹਰ ਕਲਾਸ ਦੇ ਦੋ ਵਿਦਿਆਰਥੀਆਂ ਨੂੰ ਇੱਕ ਰੁੱਖ ਦੀ ਜ਼ਿੰਮੇਵਾਰੀ ਸੌਂਪੀ ਗਈ | ਅੰਤ ਵਿਚ ਪਿ੍ੰਸੀਪਲ ਮੈਡਮ ਵਲੋਂ ਸਭ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਗਿਆ ਕਿ ਅਸਲੀ ਦੀਵਾਲੀ ਉਹੀ ਹੈ ਜਦੋਂ ਸਾਡੀ ਧਰਤੀ ਚਮਕੇ, ਨਾ ਕਿ ਕੇਵਲ ਅਸਮਾਨ ਰੌਸ਼ਨ ਹੋਏ | ਇਸ ਮੌਕੇ ਸਕੂਲ ਵਿਦਿਆਰਥੀਆਂ ਨਾਲ ਸਮੂਹ ਸਟਾਫ ਹਾਜ਼ਰ ਸਨ |
ਗੱਗੋਮਾਹਲ, ਰਮਦਾਸ, (ਬਲਵਿੰਦਰ ਸਿੰਘ ਸੰਧੂ/ਜਸਵੰਤ ਸਿੰਘ ਵਾਹਲਾ)-ਕਸਬਾ ਗੱਗੋਮਾਹਲ ਰਮਦਾਸ ਅਤੇ ਆਸ ਪਾਸ ਦੇ ਸਰਹੱਦੀ ਖੇਤਰਾਂ ਵਿਚ ਦੀਵਾਲੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਲੋਕਾਂ ਨੇ ਆਪਣੇ ਘਰਾਂ ਨੂੰ ਸੰਵਾਰਿਆ ਤੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਏ ਬਾਜ਼ਾਰਾਂ, ਦੀਵਾਲੀ ਮੌਕੇ ਬਜ਼ਾਰਾਂ ਵਿਚ ਕਾਫੀ ਭੀੜ ਦੇਖਣ ਨੂੰ ਮਿਲੀ ਮਠਿਆਈਆਂ ਦੀਆਂ ਦੁਕਾਨਾਂ ਤੇ ਪਟਾਕਿਆਂ ਦੀਆਂ ਦੁਕਾਨਾਂ ਤੇ ਖ਼ਰੀਦਦਾਰੀ ਕਰਦੇ ਲੋਕਾਂ ਦਾ ਵੱਡਾ ਜਮਾਵੜਾ ਵੇਖਣ ਨੂੰ ਮਿਲਿਆ | ਹੜ ਪ੍ਰਭਾਵਿਤ ਖੇਤਰ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਆਪਣੇ ਘਰਾਂ ਨੂੰ ਦੀਪਮਾਲਾ ਕਰਕੇ ਰੁਸ਼ਨਾਇਆ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸ਼ਰਧਾਵਾਨ ਲੋਕਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਕਾਮਨਾ ਕੀਤੀ | ਇਸ ਮੌਕੇ ਬੱਚਿਆਂ ਤੇ ਬਜ਼ੁਰਗਾਂ ਵਿਚ ਵੀ ਖਾਸਾ ਉਤਸ਼ਾਹ ਵੇਖਿਆ ਗਿਆ |