ਰਾਮ ਤੀਰਥ, 21 ਅਕਤੂਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਿਖੇ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਜ਼ਿਕਰਯੋਗ ਹੈ ਕਿ ਇਸੇ ਦਿਨ ਮਹੰਤ ਮਲਕੀਤ ਨਾਥ ਦਾ ਵੀ ਜਨਮ ਦਿਨ ਸੀ, ਉਨ੍ਹਾਂ ਨੇ ਆਪਣੇ ਜਨਮ ਦਿਨ ਦਾ ਕੇਕ ਕੱਟ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਸ਼ੁਭ ਅਵਸਰ 'ਤੇ ਸ਼ਾਮਿਲ ਹੋਏ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ, ਸਤਿਗੁਰੂ ਗਿਆਨ ਨਾਥ ਆਸ਼ਰਮ ਵਾਲਮੀਕਿ ਤੀਰਥ ਦੇ ਮੁੱਖ ਸੇਵਾਦਾਰ ਮਹੰਤ ਗਿਰਧਾਰੀ ਨਾਥ, ਕਰਨ ਵੇਰਕਾ, ਨਰਿੰਦਰ ਗਿੱਲ, ਮਨੋਜ ਸਿੰਘ ਭੱਟੀ, ਮਹਾਂਰਿਸ਼ੀ ਭਗਵਾਨ ਵਾਲਮੀਕਿ ਸਰਬ ਸਾਂਝਾ ਕੇਂਦਰ ਪੰਜਾਬ ਦੇ ਚੇਅਰਮੈਨ ਐੱਸ. ਐੱਸ. ਬਰਾੜ, ਸੰਤ ਰਕੇਸ਼ ਨਾਥ, ਬਾਬਾ ਭੰਡਾਰੀ ਨਾਥ, ਬਾਬਾ ਬਲਵੰਤ ਨਾਥ, ਇੰਦਰਜੀਤ ਠੱਠਗੜ੍ਹ, ਅਸ਼ੋਕ ਮਲਹੋਤਰਾ ਆਦਿ ਨੇ ਮਹੰਤ ਮਲਕੀਤ ਨਾਥ ਨੂੰ ਜਨਮ ਦਿਨ ਅਤੇ ਸਮੂਹ ਸੰਗਤਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ | ਇਕੱਤਰ ਹੋਏ ਸ਼ਰਧਾਲੂਆਂ ਵਾਸਤੇ ਕੇਕ, ਮਠਿਆਈਆਂ ਅਤੇ ਪਕੌੜਿਆਂ ਦੇ ਲੰਗਰ ਲਗਾਏ ਗਏ |